ਪੀਟਰਸਨ ਦੇ 9 ਸਾਲਾ ਬੇਟੇ ਨੇ ਝਟਕਾਈਆਂ 5 ਵਿਕਟਾਂ, ਪਿਤਾ ਨੇ ਕੀਤਾ ਟਵੀਟ
Monday, Aug 12, 2019 - 12:21 AM (IST)

ਨਵੀਂ ਦਿੱਲੀ— ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਆਪਣੇ ਬੇਟੇ ਡਾਇਲਨ ਪੀਟਰਸਨ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਨ। ਦਰਅਸਲ ਪੀਟਰਸਨ ਦੇ 9 ਸਾਲਾ ਬੇਟੇ ਡਾਇਲਨ ਨੇ ਸਕੂਲ ਪੱਧਰ ਦੇ ਮੈਚ ਦੌਰਾਨ ਪੰਜ ਵਿਕਟਾਂ ਹਾਸਲ ਕੀਤੀਆਂ। ਪੀਟਰਸਨ ਨੂੰ ਜਦੋਂ ਇਸਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣੇ ਟਵੀਟਰ ਅਕਾਊਂਟ 'ਤੇ ਇਕ ਗੇਂਦ ਸ਼ੇਅਰ ਕੀਤੀ ਜਿਸ 'ਤੇ ਉਸਦੇ ਬੇਟੇ ਵਲੋਂ ਕਰਵਾਏ ਗਏ ਸਪੈਸ ਦੇ ਵਾਰੇ 'ਚ ਲਿਖਿਆ ਗਿਆ ਸੀ। ਤਸਵੀਰ ਦੇ ਨਾਲ ਪੀਟਰਸਨ ਨੇ ਕੈਪਸ਼ਨ ਦਿੱਤਾ ਸੀ- ਅੱਜ ਮੇਰੇ ਲਈ ਸਭ ਤੋਂ ਵਧੀਆ ਦਿਨ ਹੈ- ਡਾਇਲਨ ਦਾ ਪਹਿਲਾ ਫਿਫਰ ਆ ਗਿਆ ਹੈ। 2 ਓਵਰ, 5 ਵਿਕਟਾਂ , 11 ਦੌੜਾਂ।
ਦੇਖੋਂ ਟਵੀਟ
Today is THE BEST day that I have ever been involved in sport - Dylan’s first 5 for.
— Kevin Pietersen🦏 (@KP24) August 11, 2019
5 for 11 in 2 overs!
❤️❤️❤️❤️❤️❤️❤️❤️❤️❤️ pic.twitter.com/meNfjYk117
ਪੀਟਰਸਨ ਦੇ ਹਨ 2 ਬੱਚੇ
ਇੰਗਲੈਂਡ ਨੂੰ 2005 ਦਾ ਏਸ਼ੇਜ਼ ਟੂਰਨਾਮੈਂਟ ਜਿਤਾਉਣ 'ਚ ਅਹਿਮ ਭੂਮੀਕਾ ਨਿਭਾਊਣ ਵਾਲੇ ਪੀਟਰਸਨ ਨੇ 2007 'ਚ ਸਿੰਗਰ ਤੇ ਡਾਂਸਰ ਜੈਸਿਕਾ ਟੇਲਰ ਦੇ ਨਾਲ ਵਿਆਹ ਕੀਤਾ ਸੀ। 2010 'ਚ ਉਸਦੇ ਘਰ ਬੇਟੇ ਡਾਇਲਨ ਦਾ ਜਨਮ ਹੋਇਆ ਸੀ। ਇਸ ਤੋਂ ਬਾਅਦ 2015 'ਚ ਉਸਦੇ ਘਰ ਬੇਟੀ ਰੋਜੀ ਦਾ ਜਨਮ ਹੋਇਆ ਸੀ।