ਉੱਘੇ ਕਬੱਡੀ ਖਿਡਾਰੀ ਨੂੰ ਲੋਕਾਂ ਨੇ ਘੇਰਿਆ, ਲਾਈਵ ਹੋ ਕੇ ਦੱਸੀ ਵਜ੍ਹਾ

8/14/2019 1:41:13 PM

ਸਪੋਰਸਟ ਡੈਸਕ— ਕਬੱਡੀ ਖੇਡ ਦਾ ਮਸ਼ਹੂਰ ਖਿਡਾਰੀ ਖੁਸ਼ੀ ਦੁਗਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਦੁਗਾਂ ਨੂੰ ਲੋਕਾਂ ਵਲੋਂ ਘੇਰਾ ਪਾ ਕੇ ਉਸ ਨਾਲ ਬਦਸਲੂਕੀ ਕਰਦੇ ਨਜ਼ਰ ਆ ਰਹੇ ਹਨ। ਵਾਇਰਲ ਵੀਡੀਓ 'ਚ ਲੋਕ ਖੁਸ਼ੀਂ ਦੁਗਾਂ 'ਤੇ ਇਹ ਇਲਜ਼ਾਮ ਲਗਾ ਰਹੇ ਕਿ ਉਸ ਨੇ ਆਪਣੀ ਗੱਡੀ ਨਾਲ ਇਕ ਮੁੰਡੇ ਨੂੰ ਟੱਕਰ ਮਾਰੀ ਹੈ ਜਿਸ ਕਰਕੇ ਉਹ ਇਸ ਕਬੱਡੀ ਖਿਡਾਰੀ ਖੁਸ਼ੀ ਦੁਗਾਂ ਦਾ ਵਿਰੋਧ ਕਰ ਰਹੇ ਹਨ।PunjabKesari ਵੀਡੀਓ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਿੰਝ ਲੋਕਾਂ ਨੇ ਦੁਗਾਂ ਨੂੰ ਘੇਰਿਆ ਹੋਇਆ ਹੈ ਪਰ ਝੱਗੜੇ ਨੂੰ ਵੱਧਦਾ ਵੇਖ ਖੁਸ਼ੀ ਦੁਗਾਂ ਇਸ ਭੀੜ 'ਚੋਂ ਨਿਕਲਦਾ ਹੋਇਆ ਗੱਡੀ 'ਚ ਸਵਾਰ ਹੋ ਕੇ ਉਥੋਂ ਨਿਕਲ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਤਰਾਂ ਦੀਆਂ ਗੱਲਾਂ ਦੇਖ ਖੁਸ਼ੀ ਦੁਗਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ। ਦੇਖੋ ਵੀਡੀਓ —  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ