ਗੁਰਦੇ ਦੇ ਸਫਲ ਆਪਰੇਸ਼ਨ ਦੇ ਬਾਅਦ ਪੇਲੇ ਦੀ ਸਿਹਤ ''ਚ ਸੁਧਾਰ

Sunday, Apr 14, 2019 - 02:46 PM (IST)

ਗੁਰਦੇ ਦੇ ਸਫਲ ਆਪਰੇਸ਼ਨ ਦੇ ਬਾਅਦ ਪੇਲੇ ਦੀ ਸਿਹਤ ''ਚ ਸੁਧਾਰ

ਰੀਓ ਡਿ ਜੇਨੇਰੀਓ— ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦੀ ਸਿਹਤ 'ਚ ਗੁਰਦੇ 'ਚ ਪੱਥਰੀ ਦੇ ਸਫਲ ਆਪਰੇਸ਼ਨ ਦੇ ਬਾਅਦ ਸੁਧਾਰ ਹੋ ਰਿਹਾ ਹੈ। ਡਾਕਟਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਜਨਤਕ ਕੀਤੀ। ਬ੍ਰਾਜ਼ੀਲ ਦੇ 78 ਸਾਲਾ ਦਿੱਗਜ ਖਿਡਾਰੀ ਪੇਲੇ ਦੋ ਅਪ੍ਰੈਲ ਨੂੰ ਫਰਾਂਸ 'ਚ ਇਕ ਪ੍ਰੋਗਰਾਮ ਦੇ ਦੌਰਾਨ ਬੀਮਾਰ ਪੈ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਪੇਲੇ ਇਕੱਲੇ ਅਜਿਹੇ ਖਿਡਾਰੀ ਹਨ ਜੋ ਤਿੰਨ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਹਨ। ਪੇਲੇ ਨੇ ਆਪਣੇ ਕੌਮਾਂਤਰੀ ਕਰੀਅਰ 'ਚ 1363 ਮੈਚਾਂ 'ਚ 1281 ਗੋਲ ਕੀਤੇ ਹਨ। ਪੇਲੇ ਨੂੰ ਫੁੱਟਬਾਲ ਇਤਿਹਾਸ ਦਾ ਸਭ ਤੋਂ ਮਹਾਨ ਖਿਡਾਰੀ ਮੰਨਿਆ ਜਾਂਦਾ ਹੈ। ਹਾਲ ਦੇ ਸਮੇਂ 'ਚ ਪੇਲੇ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।


author

Tarsem Singh

Content Editor

Related News