PCB ਬਦਲੇਗਾ ਲਾਹੌਰ ਦੇ ਮਸ਼ਹੂਰ ਗੱਦਾਫੀ ਸਟੇਡੀਅਮ ਦਾ ਨਾਂ

03/15/2022 5:15:13 PM

ਲਾਹੌਰ (ਵਾਰਤਾ)- ਲਾਹੌਰ ਦਾ ਮਸ਼ਹੂਰ ਗੱਦਾਫੀ ਸਟੇਡੀਅਮ ਜਲਦ ਹੀ ਕਿਸੇ ਹੋਰ ਨਾਂ ਨਾਲ ਜਾਣਿਆ ਜਾ ਸਕਦਾ ਹੈ। ਕ੍ਰਿਕਇੰਫੋ ਨਾਲ ਗੱਲ ਕਰਦੇ ਹੋਏ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਰਮੀਜ਼ ਰਾਜਾ ਨੇ ਦੱਸਿਆ ਕਿ ਇਸ ਨਵੇਂ ਨਾਮਕਰਨ ਪਿੱਛੇ ਕੋਈ ਰਾਜਨੀਤੀ ਨਹੀਂ ਹੈ, ਪਰ ਬੋਰਡ ਕਈ ਸਪਾਂਸਰਾਂ ਨਾਲ ਗੱਲਬਾਤ ਕਰ ਰਿਹਾ ਹੈ, ਜਿਨ੍ਹਾਂ ਨੂੰ ਸਭ ਤੋਂ ਆਕਰਸ਼ਕ ਪੇਸ਼ਕਸ਼ ਦੇ ਨਾਲ ਸਟੇਡੀਅਮ ਦਾ ਨਾਮ ਦੇਣ ਦਾ ਅਧਿਕਾਰ ਦਿੱਤਾ ਜਾਵੇਗਾ। ਪਹਿਲਾਂ ਵੀ ਸਟੇਡੀਅਮ ਦਾ ਨਾਂ ਬਦਲਣ ਦੀ ਚਰਚਾ ਹੁੰਦੀ ਰਹੀ ਹੈ ਪਰ ਇਸ ਦਾ ਕਾਰਨ ਆਮ ਤੌਰ 'ਤੇ ਸਿਆਸੀ ਹੀ ਰਿਹਾ ਹੈ। ਇਸ ਵਾਰ ਕਾਰਨ ਸਿਰਫ਼ ਵਿੱਤੀ ਹੈ ਅਤੇ ਲਾਹੌਰ ਤੋਂ ਬਾਅਦ ਕਰਾਚੀ ਦੇ ਨੈਸ਼ਨਲ ਸਟੇਡੀਅਮ ਨੂੰ ਕੋਈ ਹੋਰ ਨਾਂ ਦੇਣ ਦੀ ਗੱਲ ਹੋ ਸਕਦੀ ਹੈ।

ਰਮੀਜ਼ ਨੇ ਕਿਹਾ, 'ਅਸੀਂ ‘YouGov’ ਨਾਂ ਦੀ ਸੰਸਥਾ ਤੋਂ ਪਤਾ ਲਗਾਇਆ ਹੈ ਕਿ ਸਾਡੇ ਸਟੇਡੀਅਮ ਸਪਾਂਸਰਾਂ ਤੋਂ ਕਿੰਨੀ ਕੀਮਤ ਦੀ ਮੰਗ ਕਰ ਸਕਦੇ ਹਨ। ਇਹ ਸਿਰਫ਼ ਗੱਦਾਫ਼ੀ ਹੀ ਨਹੀਂ, ਸਗੋਂ NSK (ਕਰਾਚੀ) ਅਤੇ ਹੋਰ ਮੈਦਾਨਾਂ 'ਤੇ ਵੀ ਲਾਗੂ ਹੁੰਦਾ ਹੈ। ਪਿਛਲੇ ਕੁਝ ਸਮੇਂ ਤੋਂ ਇਸ ਬਾਰੇ ਗੱਲਬਾਤ ਚੱਲ ਰਹੀ ਹੈ ਅਤੇ ਸਪਾਂਸਰਾਂ ਦਾ ਉਤਸ਼ਾਹ ਵੀ ਦੇਖਣ ਯੋਗ ਹੈ। ਜਲਦ ਹੀ ਗੱਦਾਫੀ ਦਾ ਨਾਂ ਬਦਲਿਆ ਜਾਵੇਗਾ ਅਤੇ ਇਕ ਸਪਾਂਸਰ ਦੀ ਨਾਮ ਸਟੇਡੀਅਮ ਨਾਲ ਜੁੜ ਜਾਵੇਗਾ।'

1959 ਵਿਚ ਜਦੋਂ ਇਸ ਸਟੇਡੀਅਮ ਦਾ ਉਦਘਾਟਨ ਹੋਇਆ ਸੀ ਤਾਂ ਇਸ ਨੂੰ ਲਾਹੌਰ ਸਟੇਡੀਅਮ ਕਿਹਾ ਜਾਂਦਾ ਸੀ। ਫਿਰ 1974 ਵਿਚ ਲੀਬੀਆ ਦੇ ਸਾਬਕਾ ਰਾਸ਼ਟਰਪਤੀ ਮੁਅੱਮਰ ਗੱਦਾਫੀ ਨੇ ਪਾਕਿਸਤਾਨ ਵਿਚ ਹੋਈ ਇਸਲਾਮਿਕ ਕਾਨਫਰੰਸ ਦੇ ਸੰਘੀ ਭਾਸ਼ਣ ਵਿਚ ਪਰਮਾਣੂ ਬੰਬ ਬਣਾਉਣ ਦੇ ਮੇਜ਼ਬਾਨ ਦੇਸ਼ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਇਸ ਤੋਂ ਖੁਸ਼ ਹੋ ਕੇ ਪ੍ਰਧਾਨ ਮੰਤਰੀ ਜ਼ੁਲਫ਼ਕੀਰ ਅਲੀ ਭੁੱਟੋ ਨੇ ਉਨ੍ਹਾਂ ਦੇ ਸਨਮਾਨ ਵਿਚ ਪਾਕਿਸਤਾਨ ਦੇ ਪ੍ਰਮੁੱਖ ਕ੍ਰਿਕਟ ਸਟੇਡੀਅਮ ਦਾ ਨਾਂ ਰੱਖਿਆ ਸੀ।


cherry

Content Editor

Related News