PCB ਨੇ ਗਲੋਬਲ ਟੀ-20 ਲੀਗ ਖੇਡਣ ਲਈ ਖਿਡਾਰੀਆਂ ਦੀ NOC ਦੀ ਬੇਨਤੀ ਨੂੰ ਕੀਤਾ ਖਾਰਜ
Saturday, Jul 20, 2024 - 12:03 PM (IST)
ਲਾਹੌਰ- ਪਾਕਿਸਤਾਨ ਕ੍ਰਿਕਟ ਬੋਰਡ ਨੇ ਸੀਨੀਅਰ ਖਿਡਾਰੀਆਂ ਬਾਬਰ ਆਜ਼ਮ, ਸ਼ਾਹੀਨ ਸ਼ਾਹ ਅਫਰੀਦੀ ਅਤੇ ਮੁਹੰਮਦ ਰਿਜ਼ਵਾਨ ਦਾ ਗਲੋਬਲ ਟੀ-20 ਲੀਗ ਖੇਡਣ ਦੇ ਲਈ ਨੋ ਇਬਜੈਕਸ਼ਨ ਸਰਟੀਫਿਕੇਟ (ਐੱਨ.ਓ.ਸੀ.) ਦੀ ਬੇਨਤੀ ਨੂੰ ਖਾਰਜ ਕਰ ਦਿੱਤਾ ਹੈ। ਬੋਰਡ ਨੇ ਇੱਕ ਬਿਆਨ ਵਿੱਚ ਕਿਹਾ, "ਪੀਸੀਬੀ ਨੂੰ ਗਲੋਬਲ ਟੀ-20 ਲੀਗ ਵਿੱਚ ਖੇਡਣ ਲਈ ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ ਅਤੇ ਸ਼ਾਹੀਨ ਅਫਰੀਦੀ ਤੋਂ ਐੱਨ.ਓ.ਸੀ. ਬੇਨਤੀਆਂ ਪ੍ਰਾਪਤ ਹੋਈਆਂ ਸਨ।" ਇਸ ਵਿੱਚ ਕਿਹਾ ਗਿਆ ਹੈ, "ਪਾਕਿਸਤਾਨ ਦੇ ਅਗਸਤ 2024 ਤੋਂ ਮਾਰਚ 2025 ਤੱਕ ਦੇ ਵਿਅਸਤ ਕ੍ਰਿਕਟ ਕੈਲੰਡਰ ਦੇ ਮੱਦੇਨਜ਼ਰ ਅਤੇ ਤਿੰਨ ਖਿਡਾਰੀਆਂ ਅਤੇ ਰਾਸ਼ਟਰੀ ਚੋਣ ਕਮੇਟੀ ਨਾਲ ਸਲਾਹ ਮਸ਼ਵਰੇ ਤੋਂ ਬਾਅਦ, ਉਨ੍ਹਾਂ ਦੀ ਬੇਨਤੀ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ।" ਇਸ ਦੌਰਾਨ ਪਾਕਿਸਤਾਨ ਨੂੰ ਅਗਲੇ ਸਾਲ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਨੌਂ ਮੈਚ ਖੇਡਣੇ ਹਨ।
ਗਲੋਬਲ ਟੀ-20 ਲੀਗ 25 ਜੁਲਾਈ ਤੋਂ 11 ਅਗਸਤ ਤੱਕ ਕੈਨੇਡਾ ਵਿੱਚ ਹੋਵੇਗੀ। ਬਿਆਨ 'ਚ ਕਿਹਾ ਗਿਆ ਹੈ, ''ਇਹ ਤਿੰਨੇ ਖਿਡਾਰੀ ਸਾਰੇ ਫਾਰਮੈਟਾਂ 'ਚ ਖੇਡਦੇ ਹਨ ਅਤੇ ਪਾਕਿਸਤਾਨ ਨੂੰ ਆਉਣ ਵਾਲੇ ਅੱਠ ਮਹੀਨਿਆਂ 'ਚ 9 ਟੈਸਟ, 14 ਵਨਡੇ ਅਤੇ 9 ਟੀ-20 ਮੈਚਾਂ 'ਚ ਇਨ੍ਹਾਂ ਦੀ ਲੋੜ ਹੋਵੇਗੀ।