PCB ਨੇ ਪਾਕਿ-ਭਾਰਤ ਮੈਚ ਤੋਂ ਬਾਅਦ ਖਿਡਾਰੀਆਂ ਨੂੰ ਪਰਿਵਾਰ ਨੂੰ ਨਾਲ ਰੱਖਣ ਦੀ ਦਿੱਤੀ ਮਨਜੂਰੀ
Saturday, May 25, 2019 - 06:35 PM (IST)

ਸਪੋਰਟਸ ਡੈਸਕ — ਪਾਕਿਸਤਾਨ ਬੋਰਡ ਨੇ ਆਖਰਕਾਰ ਵਿਸ਼ਵ ਕੱਪ ਦੇ ਦੌਰਾਨ ਇੰਗਲੈਂਡ 'ਚ ਆਪਣੇ ਖਿਡਾਰੀਆਂ ਨੂੰ ਪਰਿਵਾਰ ਨਾਲ ਰਹਿਣ ਦੀ ਮਨਜ਼ੂਰੀ ਦੇ ਦਿੱਤੀ ਪਰ ਇਹ 16 ਜੂਨ ਦੇ ਭਾਰਤ ਖਿਲਾਫ ਮੈਚ ਤੋਂ ਬਾਅਦ ਹੀ ਕਰ ਸਕਦੇ ਹਨ। ਪੀ.ਸੀ.ਬੀ ਨੇ ਹਾਲ ਹੀ 'ਚ ਇੰਗਲੈਂਡ ਦੇ ਖਿਲਾਫ ਪੰਜ ਮੈਚਾਂ ਦੀ ਸੀਰੀਜ਼ ਦੇ ਦੌਰਾਨ ਖਿਡਾਰੀਆਂ ਨੂੰ ਆਪਣੇ ਪਰਿਵਾਰ ਨੂੰ ਨਾਲ ਰਣ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਉਨ੍ਹਾਂ ਪਿਛਲੇ ਮਹੀਨੇ ਕਪਤਾਨ ਸਰਫਰਾਜ਼ ਅਹਿਮਦ ਦੇ ਵਿਸ਼ਵ ਕੱਪ ਲਈ ਇਸ ਤਰਾਂ ਦੇ ਬੇਨਤੀ ਨੂੰ ਨਾ ਮਨਜ਼ੂਰ ਕਰ ਦਿੱਤੀ ਸੀ।