ਪਟਿਆਲਾ ਦੇ ਉਦੈਵੀਰ ਨੇ ਸਿਰਜਿਆ ਇਤਿਹਾਸ, ਤਲਵਾਰਬਾਜ਼ੀ ਚੈਪੀਅਨਸ਼ਿਪ 'ਚ ਜਿੱਤੇ 2 ਸੋਨ ਤਮਗੇ

Saturday, Aug 13, 2022 - 10:21 AM (IST)

ਪਟਿਆਲਾ ਦੇ ਉਦੈਵੀਰ ਨੇ ਸਿਰਜਿਆ ਇਤਿਹਾਸ, ਤਲਵਾਰਬਾਜ਼ੀ ਚੈਪੀਅਨਸ਼ਿਪ 'ਚ ਜਿੱਤੇ 2 ਸੋਨ ਤਮਗੇ

ਪਟਿਆਲਾ (ਪਰਮੀਤ): ਸ਼ਾਹੀ ਸ਼ਹਿਰ ਪਟਿਆਲਾ ਦੇ ਤਲਵਾਰਬਾਜ਼ ਉਦੈਵੀਰ ਸਿੰਘ ਨੇ ਲੰਦਨ ਵਿਖੇ ਹੋਈ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਪੀਅਨਸ਼ਿਪ ਵਿਚ 2 ਸੋਨ ਤਮਗੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਅਰਜਨ ਐਵਾਰਡੀ ਮੁੱਕੇਬਾਜ਼ ਜੈਪਾਲ ਸਿੰਘ ਤੇ ਸਵ. ਪਰਮਜੀਤ ਕੌਰ ਦੇ ਸਪੁੱਤਰ ਉਦੈਵੀਰ ਸਿੰਘ ਨੇ ਇੱਪੀ ਵਰਗ ਦੇ ਵਿਅਕਤੀਗਤ ਮੁਕਾਬਲੇ ਵਿਚ ਭਾਰਤ ਖੇਡ ਇਤਿਹਾਸ ਵਿਚ ਰਾਸ਼ਟਰਮੰਡਲ ਚੈਪੀਅਨਸ਼ਿਪ ਵਿਚ ਪਹਿਲਾ ਸੋਨ ਤਮਗਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ।

ਇਹ ਵੀ ਪੜ੍ਹੋਂ: 'ਮੇਰਾ ਪਿੱਛਾ ਛੱਡੋ ਭੈਣ' ਵਾਲੇ ਬਿਆਨ 'ਤੇ ਉਰਵਸ਼ੀ ਰੌਤੇਲਾ ਦਾ ਪਲਟਵਾਰ, ਰਿਸ਼ਭ ਪੰਤ ਨੂੰ ਕਿਹਾ- ਛੋਟੇ ...

ਇਸ ਦੇ ਨਾਲ ਹੀ ਉਦੈਵੀਰ ਸਿੰਘ ਨੇ ਇੱਪੀ ਟੀਮ ਮੁਕਾਬਲੇ ਵਿਚ ਵੀ ਦੇਸ਼ ਲਈ ਸੋਨ ਤਮਗਾ ਜਿੱਤਕੇ ਦੋਹਰੀ ਸਫ਼ਲਤਾ ਹਾਸਿਲ ਕੀਤੀ ਹੈ। ਟੀਮ ਮੁਕਾਬਲੇ ਵਿਚ ਉਦੈਵੀਰ ਤੋਂ ਇਲਾਵਾ ਚਿੰਗਖਾਮ ਸਿੰਘ, ਸੁਨੀਲ ਕੁਮਾਰ ਅਤੇ ਸਤਸਿਵਾਨ ਨਿਰਮਲਾ ਸ਼ਾਮਲ ਸਨ। ਇਸ ਪ੍ਰਾਪਤੀ ‘ਤੇ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਸ਼ਾਸ਼ਵਤ ਰਾਜਦਾਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਲਵਲੀ ਯੂਨੀਵਰਸਿਟੀ ਦੇ ਸਾਬਕਾ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਨੇ ਉਦੈਵੀਰ ਸਿੰਘ, ਉਸ ਦੇ ਮਾਪਿਆਂ ਤੇ ਕੋਚਾਂ ਨੂੰ ਉਕਤ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋਂ: 'ਬਾਡੀ ਬਿਲਡਰ' ਕਟਾਰੀਆ ਦੀ ਜਹਾਜ਼ 'ਚ ਸਿਗਰਟ ਪੀਂਦੇ ਹੋਏ ਦੀ ਵੀਡੀਓ ਵਾਇਰਲ, ਹੋ ਸਕਦੀ ਹੈ ਵੱਡੀ ਕਾਰਵਾਈ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News