ਪਟਿਆਲਾ ਦੀ 19 ਸਾਲਾ ਮੰਨਤ ਦੀ ਵਿਸ਼ਵ ਜੂਨੀਅਰ ਕ੍ਰਿਕਟ ਕੱਪ ਲਈ ਹੋਈ ਚੋਣ, ਡੀ. ਸੀ. ਨੇ ਕੀਤਾ ਸਨਮਾਨਤ
Wednesday, Nov 23, 2022 - 11:01 AM (IST)

ਪਟਿਆਲਾ (ਪਰਮੀਤ): ਪਟਿਆਲਾ ਦੀ 19 ਸਾਲਾ ਕ੍ਰਿਕਟ ਖਿਡਾਰਣ ਮੰਨਤ ਕਸ਼ਯਪ ਦੀ ਵਿਸ਼ਵ ਜੂਨੀਅਰ ਕ੍ਰਿਕਟ ਕੱਪ ਲਈ ਚੋਣ ਹੋਈ ਹੈ। ਉਸਨੂੰ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਨਮਾਨਤ ਕੀਤਾ ਗਿਆ। ਉਹ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਅੰਡਰ 19 ਵਿਸ਼ਵ ਕੱਪ ਤੋਂ ਪਹਿਲਾਂ 24 ਨਵੰਬਰ ਨੂੰ ਮੁੰਬਈ ਵਿਚ ਨਿਊਜ਼ੀਲੈਂਡ ਦੀ ਟੀਮ ਨਾਲ 5 ਮੈਚਾਂ ਵਾਲੀ ਭਾਰਤੀ ਟੀਮ ਦਾ ਵੀ ਹਿੱਸਾ ਹੋਵੇਗੀ। ਉਸਦੇ ਕੋਚ ਜੂਹੀ ਜੈਨ ਨੇ ਉਸਦੀ ਚੋਣ ’ਤੇ ਬਹੁਤ ਖੁਸ਼ੀ ਜ਼ਾਹਰ ਕੀਤੀ ਹੈ। ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਨ ਵੇਲੇ ਮੰਨਤ ਦੇ ਨਾਲ ਉਸਦੇ ਮਾਤਾ ਪਿਤਾ ਤੇ ਕੋਚ ਜੂਹੀ ਜੈਨ ਵੀ ਹਾਜ਼ਰ ਸਨ।