ਪੈਟ ਸਟੀਫੇਨਸਨ ਨੇ ਟੈਨਿਸ ਕੋਰਟ ''ਤੇ ਖੇਡ ਕੇ ਮਨਾਇਆ 90ਵਾਂ ਜਨਮ ਦਿਨ

Friday, Nov 08, 2019 - 03:40 AM (IST)

ਪੈਟ ਸਟੀਫੇਨਸਨ ਨੇ ਟੈਨਿਸ ਕੋਰਟ ''ਤੇ ਖੇਡ ਕੇ ਮਨਾਇਆ 90ਵਾਂ ਜਨਮ ਦਿਨ

ਨਵੀਂ ਦਿੱਲੀ - ਲੀਸੇਸਟਸ਼ਾਇਰ ਦੀ ਪੈਟ ਸਟੀਫੇਨਸਨ ਨੇ ਆਪਣਾ 90ਵਾਂ ਜਨਮ ਦਿਨ ਟੈਨਿਸ ਕੋਰਟ 'ਤੇ ਖੇਡਦੇ ਹੋਏ ਮਨਾਇਆ। ਟੈਨਿਸ ਦੀ ਜ਼ਬਰਦਸਤ ਪ੍ਰਸ਼ੰਸਕ ਪੈਟ ਦਾ ਕਹਿਣਾ ਹੈ ਕਿ ਉਹ 70 ਸਾਲ ਦੀ ਉਮਰ ਤਕ ਲਗਾਤਾਰ ਟੈਨਿਸ ਕੋਰਟ 'ਤੇ ਆਉਂਦੀ ਰਹੀ ਹੈ। ਇਸ ਤੋਂ ਬਾਅਦ ਵੀ ਜਦੋਂ ਉਸ ਨੂੰ ਮੌਕਾ ਮਿਲਿਆ, ਉਹ ਕੋਰਟ 'ਤੇ ਆਈ। ਉਸਦੇ ਲਈ ਟੈਨਿਸ ਡਰੱਗਸ ਦੀ ਤਰ੍ਹਾਂ ਹੈ, ਜਿਸਦਾ ਨਸ਼ਾ ਛੱਡਿਆਂ ਵੀ ਨਹੀਂ ਛੱਡ ਹੁੰਦਾ।

PunjabKesari
ਪੈਟ ਨੇ ਕਿਹਾ, ''ਟੈਨਿਸ ਦੇ ਕਾਰਣ ਤੁਹਾਨੂੰ ਜਿਊਣ ਦਾ ਰਸਤਾ ਮਿਲਦਾ ਹੈ, ਜਿਹੜਾ ਕਿ ਘਰ ਰਹਿਣ ਨਾਲ ਨਹੀਂ ਮਿਲਦਾ। ਪ੍ਰਸ਼ੰਸਕਾਂ ਦਾ ਪਿਆਰ ਵੀ ਤੁਹਾਨੂੰ ਇਸ ਖੇਡ ਨਾਲ ਜੋੜੀ ਰੱਖਦਾ ਹੈ।'' ਉਥੇ ਹੀ ਟੈਨਿਸ ਕੋਰਟ  ਕਲੱਬ ਦੀ ਸੈਕਟਰੀ ਲਿਜ ਅਦ੍ਰਲੇ ਨੇ ਕਿਹਾ, ''ਉਹ ਸਾਡੇ 'ਚੋਂ ਇਕ ਹੈ। ਉਹ ਸਾਡਾ ਮਾਰਗਦਰਸ਼ਨ ਕਰਦੀ ਹੈ। ਉਸ ਨੂੰ ਸ਼ੌਪਿੰਗ ਦਾ ਸ਼ੌਕ ਹੈ  ਤੇ ਖਿਡਾਰੀਆਂ ਨਾਲ ਗੱਲ ਕਰਨ ਦਾ ਵੀ। ਉਹ ਕਹਿੰਦੀ ਹੈ ਕਿ ਉਹ ਆਪਣੇ 90ਵੇਂ ਜਨਮ ਦਿਨ ਤੋਂ ਬਾਅਦ ਟੈਨਿਸ ਖੇਡਣਾ ਛੱਡ ਦੇਵੇਗੀ ਪਰ ਸਾਨੂੰ ਨਹੀਂ ਲੱਗਦਾ ਕਿ ਉਹ ਕਦੇ ਅਜਿਹਾ ਕਰ ਸਕੇਗੀ ਕਿਉਂਕਿ ਟੈਨਿਸ ਨੂੰ ਉਹ ਬੇਹੱਦ ਪਿਆਰ ਕਰਦੀ ਹੈ।''
ਲੰਬੀ ਉਮਰ ਵਿਚ ਫਿੱਟ ਰਹਿਣ ਦਾ ਰਾਜ਼ ਪੁੱਛਣ 'ਤੇ ਪੈਟ ਨੇ ਕਿਹਾ, ''ਤੁਹਾਨੂੰ ਖੁਦ ਨਾਲ ਗੱਲ ਕਰਨ ਦੀ ਆਦਤ ਹੋਣੀ ਚਾਹੀਦੀ ਹੈ। ਤੁਹਾਨੂੰ ਕੀ ਚਾਹੀਦਾ ਹੈ, ਕੀ ਨਹੀਂ, ਇਹ ਤੁਸੀਂ  ਚੰਗੀ ਤਰ੍ਹਾਂ ਨਾਲ ਜਾਣਦੇ ਹੋ।''

PunjabKesari
ਉਥੇ ਹੀ ਕੋਰਟ 'ਤੇ ਪ੍ਰੈਕਟਿਸ ਕਰਨ ਆਉਂਦੇ ਐਂਡ੍ਰਿਅਨ ਬ੍ਰਗਟਨ ਨੇ ਕਿਹਾ, ''ਕੋਰਟ 'ਤੇ ਉਹ ਸਖਤ ਵਿਰੋਧੀ ਹੈ। ਕੋਰਟ 'ਤੇ ਜਿੰਨੇ ਵੀ ਵਡੇਰੀ ਉਮਰ ਦੇ ਖਿਡਾਰੀ ਆਉਂਦੇ ਹਨ, ਉਹ ਹੁਣ ਵੀ ਉਨ੍ਹਾਂ ਵਿਚੋਂ ਬਿਹਤਰ ਖੇਡਦੀ ਹੈ।''


author

Gurdeep Singh

Content Editor

Related News