ਪਾਰਥਿਵ ਨੇ ਕੀਤਾ ਖਰਾਬ ਦੌਰ 'ਚੋਂ ਗੁਜ਼ਰ ਰਹੇ ਰਿਸ਼ਭ ਪੰਤ ਦਾ ਸਮਰਥਨ, ਕਹੀ ਇਹ ਗੱਲ

01/03/2020 12:43:31 PM

ਸਪੋਰਟਸ ਡੈਸਕ—ਭਾਰਤੀ ਖੁਰਾਂਟ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੇ ਵੀਰਵਾਰ ਨੂੰ ਮੌਜੂਦ ਟੀਮ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਸਲਾਹ ਦਿੱਤੀ ਹੈ ਕਿ ਆਲੋਚਨਾ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਹ ਆਪਣੀ ਖੇਡ 'ਤੇ ਧਿਆਨ ਕੇਂਦਰਿਤ ਕਰੇ। ਮਹਿੰਦਰ ਸਿੰਘ ਧੋਨੀ ਦੇ ਵਾਰਿਸ ਕਹੇ ਜਾ ਰਹੇ 22 ਸਾਲ ਦੇ ਪੰਤ ਨੂੰ ਲਗਾਤਾਰ ਅਸਫਲਤਾਵਾਂ ਦੇ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਥਿਵ ਨੇ ਕਿਹਾ, ''ਅੱਜ ਦੇ ਨੌਜਵਾਨਾਂ ਨੂੰ ਵੱਡੇ ਖਿਡਾਰੀਆਂ ਦੇ ਨਾਲ ਖੇਡਣ ਅਤੇ ਡ੍ਰੈਸਿੰਗ ਰੂਮ ਸਾਂਝਾ ਕਰਨ ਦਾ ਮੌਕਾ ਮਿਲਦਾ ਹੈ ਪਰ ਜਦੋਂ ਤੁਸੀਂ ਖ਼ਰਾਬ ਫ਼ਾਰਮ 'ਚ ਹੁੰਦੇ ਹੋ ਤਾਂ ਸਾਰਿਆਂ ਵਲੋਂ ਕਈ ਤਰ੍ਹਾਂ ਦੇ ਸੁਝਾਅ ਮਿਲਣ ਲੱਗਦੇ ਹਨ। ਇਨ੍ਹਾਂ ਤੋਂ ਪਰੇ ਰਹਿ ਕੇ ਆਪਣੀ ਖੇਡ 'ਤੇ ਫੋਕਸ ਕਰਨਾ ਜਰੂਰੀ ਹੈ।

PunjabKesari
ਉਨ੍ਹਾਂ ਨੇ ਕਿਹਾ, '' ਭਾਰਤ ਲਈ ਖੇਡਦੇ ਸਮੇਂ ਕਾਫ਼ੀ ਦਬਾਅ ਹੁੰਦਾ ਹੈ। ਵੱਖ ਵੱਖ ਹਾਲਾਤ 'ਚ ਹਰ ਖਿਡਾਰੀ 'ਤੇ ਦਬਾਅ ਹੁੰਦਾ ਹੈ। ਅਜਿਹੇ ਦਬਾਅ ਦੇ ਹਾਲਾਤ 'ਚ ਹੀ ਤੁਹਾਡਾ ਹੁਨਰ ਨਿਖਰਦਾ ਹੈ। ਉਨ੍ਹਾਂ ਨੇ ਕਿਹਾ, ''ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ 'ਚ ਉਹ ਚੰਗਾ ਖੇਡਿਆ। ਉਹ ਮੈਦਾਨ 'ਤੇ ਵੀ ਪੂਰਾ ਮਜ਼ਾ ਲੈਂਦਾ ਹੈ। ਅਜਿਹੇ ਦਬਾਅ ਦੇ ਹਾਲਾਤਾਂ ਤੋਂ ਨਿਕਲ ਕੇ ਉਹ ਬਿਹਤਰ ਖਿਡਾਰੀ ਬਣੇਗਾ। ਪੰਤ ਦੀ ਵਿਕਟਕੀਪਿੰਗ ਤਕਨੀਕ ਬਾਰੇ 'ਚ ਉਨ੍ਹਾਂ ਨੇ ਕਿਹਾ, ''ਭਾਰਤ ਲਈ ਤੁਸੀਂ ਖੇਡ ਰਹੇ ਹੋ ਤਾਂ ਤੁਹਾਡੇ 'ਚ ਕੁਝ ਤਾਂ ਹੋਵੇਗਾ। ਉਸਨੇ ਇੰਗਲੈਂਡ ਵਰਗੀਆਂ ਮੁਸ਼ਕਿਲ ਪਿੱਚਾਂ 'ਤੇ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਜਿੱਥੇ ਗੇਂਦ ਬਹੁਤ ਸਵਿੰਗ ਲੈਂਦੀ ਹੈ। 
PunjabKesari
ਟੈਸਟ ਕ੍ਰਿਕਟ 'ਚ ਭਾਰਤ ਦੇ ਸਭਘ ਸਰਵਸ਼੍ਰੇਸ਼ਠ ਵਿਕਟਕੀਪਰ ਦੇ ਬਾਰੇ 'ਚ ਪੁੱਛਣ 'ਤੇ ਉਨ੍ਹਾਂ ਨੇ ਰਿਧੀਮਾਨ ਸਾਹਾ ਦਾ ਨਾਂ ਲਿਆ ਉਨ੍ਹਾਂ ਨੇ ਕਿਹਾ, 'ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਜਿਸ ਤਰ੍ਹਾਂ ਨਾਲ ਕੈਚ ਫੜਦਾ ਹੈ ਅਤੇ ਮੈਦਾਨ 'ਤੇ ਊਰਜਾ ਲੈ ਕੇ ਆਉਂਦਾ ਹੈ, ਇਸ 'ਚ ਕੋਈ ਸ਼ੱਕ ਨਹੀਂ ਕਿ ਉਹ ਦੁਨੀਆ ਦਾ ਨੰਬਰ ਇਕ ਵਿਕਟਕੀਪਰ ਹੈ। ਉਸ ਨੂੰ ਪਤਾ ਹੈ ਕਿ ਉਸ ਦੇ ਲਈ ਕੀ ਚੰਗਾ ਹੈ।PunjabKesari


Related News