‘ਭਗਵੰਤ ਮਾਨ ਉੱਡ ਗਿਆ’, ਮਜੀਠੀਆ ਨੇ Rubicon ਦੇ Sunroof ''ਚੋਂ ਨਿਕਲ ਕੇ ਉਡਾਏ ਕਬੂਤਰ (ਵੀਡੀਓ)

Tuesday, Feb 10, 2026 - 11:26 AM (IST)

‘ਭਗਵੰਤ ਮਾਨ ਉੱਡ ਗਿਆ’, ਮਜੀਠੀਆ ਨੇ Rubicon ਦੇ Sunroof ''ਚੋਂ ਨਿਕਲ ਕੇ ਉਡਾਏ ਕਬੂਤਰ (ਵੀਡੀਓ)

ਚੰਡੀਗੜ੍ਹ (ਅਰਚਨਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸੋਮਵਾਰ ਨੂੰ ਪੂਰੇ ਲਾਮ-ਲਸ਼ਕਰ ਨਾਲ ਅੰਮ੍ਰਿਤਸਰ ਪਹੁੰਚੇ। ਸਵੇਰੇ ਤਕਰੀਬਨ 9 ਵਜੇ ਮਜੀਠੀਆ ਚੰਡੀਗੜ੍ਹ ਤੋਂ ਅੰਮ੍ਰਿਤਸਰ ਲਈ ਅਕਾਲੀ ਵਰਕਰਾਂ ਦੇ ਨਾਲ ਰਵਾਨਾ ਹੋਏ।

ਰਸਤੇ ਵਿਚ ਕੁਝ ਅਕਾਲੀ ਵਰਕਰਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਚਿੱਟੇ ਰੰਗ ਦੇ ਕਬੂਤਰ ਵੀ ਭੇਟ ਕੀਤੇ। ਮਜੀਠੀਆ ਨੇ Rubicon ਗੱਡੀ ਦੇ Sunroof 'ਚੋਂ ਬਾਹਰ ਨਿਕਲ ਕੇ ਇਨ੍ਹਾਂ ਕਬੂਤਰਾਂ ਨੂੰ ਉਡਾਉਂਦੇ ਹੋਏ ਕਿਹਾ-‘ਭਗਵੰਤ ਮਾਨ ਉੱਡ ਗਿਆ’। ਮਜੀਠੀਆ ਦੇ ਇਹ ਸ਼ਬਦ ਸੁਣਦਿਆਂ ਹੀ ਸਾਰੇ ਵਰਕਰ ਜੋਸ਼ ਨਾਲ ਭਰ ਗਏ ਅਤੇ ਉਨ੍ਹਾਂ ਨੇ ਵੀ ਮਜੀਠੀਆ ਦੇ ਸੁਰ ਵਿਚ ਸੁਰ ਮਿਲਾਏ।


author

Anmol Tagra

Content Editor

Related News