ਪੋਨੋਮਾਰਿਯੋਵ ਨੂੰ ਹਰਾ ਕੇ ਹਰਿਕ੍ਰਿਸ਼ਣਾ ਸੰਯੁਕਤ ਪਹਿਲੇ ਸਥਾਨ ''ਤੇ

08/02/2017 7:11:23 PM

ਬਿਅਲ (ਸਵਿਟਜ਼ਰਲੈਂਡ)— ਭਾਰਤੀ ਗ੍ਰੈਂਡ ਮਾਸਟਰ ਪੇਂਟਾਲਾ ਹਰਿਕ੍ਰਿਸ਼ਣਾ ਨੇ 50ਵੇਂ ਬਿਅਲ ਸ਼ਤਰੰਜ ਮਹਾਉਤਸਵ ਦੇ ਅੱਠਵੇਂ ਦੌਰ 'ਚ ਯੂਕ੍ਰੇਨ ਦੇ ਸਾਬਕਾ ਫਿਡੇ ਵਿਸ਼ਵ ਸ਼ਤਰੰਜ ਚੈਂਪੀਅਨ ਪੋਨੋਮਾਰਿਯੋਵ ਨੂੰ ਹਰਾ ਕੇ ਚੋਟੀ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। 
ਵਿਸ਼ਵ ਦੇ 22ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ ਖੇਡਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਯੂਕ੍ਰੇਨ ਦੇ ਗ੍ਰੈਂਡਮਾਸਟਰ ਨੂੰ ਸ਼ੁਰੂ 'ਚ ਹੀ ਆਪਣੀਆਂ ਗਲਤੀਆਂ ਕਰਨ ਲਈ ਮਜਬੂਰ ਕੀਤਾ। ਰਸਲਾਨ ਨੇ ਵਾਪਸੀ ਦੀ ਕੋਸ਼ਿਸ ਕੀਤੀ ਪਰ ਉਹ ਸਹੀ ਦਬਾਅ ਨਹੀਂ ਬਣਾ ਸਕਿਆ ਅਤੇ ਅੰਤ 'ਚ 58 ਚਾਲਾਂ ਦੇ ਬਾਅਦ ਹਾਰ ਮੰਨ ਲਈ। ਹਰਿਕ੍ਰਿਸ਼ਣਾ ਚੀਨ ਦੀ ਤਿੰਨ ਵਾਰ ਦੀ ਮਹਿਲਾ ਵਿਸ਼ਵ ਚੈਂਪੀਅਨ ਹੋਈ ਯਿਫਾਨ ਦੇ ਨਾਲ ਚੋਟੀ 'ਤੇ ਚਲ ਰਹੇ ਹਨ।


Related News