ਏਸ਼ੀਆਈ ਦੇਸ਼ ਬਹੁਤ ਜ਼ਿਆਦਾ ਗਰਮ ਮੌਸਮ ਦੀ ਚਪੇਟ ''ਚ : ਸੰਯੁਕਤ ਰਾਸ਼ਟਰ

Tuesday, Apr 23, 2024 - 07:26 PM (IST)

ਏਸ਼ੀਆਈ ਦੇਸ਼ ਬਹੁਤ ਜ਼ਿਆਦਾ ਗਰਮ ਮੌਸਮ ਦੀ ਚਪੇਟ ''ਚ : ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ (ਏਜੰਸੀ): ਸੰਯੁਕਤ ਰਾਸ਼ਟਰ ਦੀ ਮੌਸਮ ਅਤੇ ਜਲਵਾਯੂ ਏਜੰਸੀ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਏਸ਼ੀਆਈ ਦੇਸ਼ਾਂ ਵਿਚ ਗਰਮੀ ਦੀ ਲਹਿਰ ਦਾ ਪ੍ਰਭਾਵ ਬੇਹੱਦ ਗੰਭੀਰ ਹੁੰਦਾ ਜਾ ਰਿਹਾ ਹੈ ਅਤੇ ਗਲੇਸ਼ੀਅਰਾਂ ਦੇ ਪਿਘਲਣ ਨਾਲ ਆਉਣ ਵਾਲੇ ਸਮੇਂ ਵਿਚ ਇਸ ਖੇਤਰ ਵਿਚ ਪਾਣੀ ਦਾ ਗੰਭੀਰ ਸੰਕਟ ਪੈਦਾ ਖ਼ਤਰਾ ਪੈਦਾ ਹੋ ਜਾਵੇਗਾ। ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐੱਮ.ਓ.) ਦੇ ਮੁਖੀ ਸੇਲੇਸਟੇ ਸਾਊਲੋ ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਏਸ਼ੀਆਈ ਦੇਸ਼ਾਂ 'ਚ ਗਰਮੀ ਦੀਆਂ ਲਹਿਰਾਂ ਲਗਾਤਾਰ ਵਧ ਰਹੀਆਂ ਹਨ, ਜਿਸ ਨਾਲ ਗਲੇਸ਼ੀਅਰ ਪਿਘਲਣ ਕਾਰਨ ਭਵਿੱਖ 'ਚ ਪਾਣੀ ਦੀ ਸੁਰੱਖਿਆ ਲਈ ਖਤਰਾ ਪੈਦਾ ਹੋ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਸਾਲਾਂ ਬਾਅਦ ਮਿਲੀ ਇਜਾਜ਼ਤ, ਸਾਊਦੀ ਅਰਬ ਦੇ ਮੱਕਾ ਪਹੁੰਚੇ ਈਰਾਨ ਤੋਂ ਮੁਸਲਮਾਨ 

ਪਿਛਲੇ ਸਾਲ ਏਸ਼ੀਆ ਵਿੱਚ ਤਾਪਮਾਨ 1961 ਤੋਂ 1990 ਤੱਕ ਦੇ ਔਸਤ ਨਾਲੋਂ ਲਗਭਗ ਦੋ ਡਿਗਰੀ ਸੈਲਸੀਅਸ ਵੱਧ ਸੀ, ਜਿਸ ਨਾਲ ਇਹ 2023 ਵਿੱਚ ਸਭ ਤੋਂ ਗਰਮ ਸਥਾਨ ਬਣ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਏਸ਼ੀਆ ਦੁਨੀਆ ਦਾ ਸਭ ਤੋਂ ਵੱਧ ਆਫ਼ਤ ਪ੍ਰਭਾਵਿਤ ਖੇਤਰ ਸੀ। ਦੱਖਣ-ਪੱਛਮੀ ਚੀਨ ਘੱਟ ਮੀਂਹ ਦੇ ਪੱਧਰ ਕਾਰਨ ਸੋਕੇ ਦੀ ਮਾਰ ਝੱਲ ਰਿਹਾ ਹੈ। ਤਿੱਬਤੀ ਪਠਾਰ 'ਤੇ ਕੇਂਦਰਿਤ ਉੱਚ-ਪਹਾੜੀ ਏਸ਼ੀਆ ਦੇ ਖੇਤਰ ਵਿੱਚ ਧਰੁਵੀ ਖੇਤਰਾਂ ਤੋਂ ਬਾਹਰ ਸਭ ਤੋਂ ਵੱਧ ਬਰਫ਼ ਹੁੰਦੀ ਹੈ। ਡਬਲਯੂ.ਐਮ.ਓ ਨੇ ਕਿਹਾ ਕਿ ਖੇਤਰ ਦੇ 22 ਗਲੇਸ਼ੀਅਰਾਂ ਵਿੱਚੋਂ, 20 ਪਿਛਲੇ ਇੱਕ ਸਾਲ ਤੋਂ ਲਗਾਤਾਰ ਵੱਡੇ ਪੈਮਾਨੇ ਦੇ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ, 2023, ਉੱਤਰ-ਪੱਛਮੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਮੁੰਦਰ ਦੀ ਸਤਹ ਦਾ ਤਾਪਮਾਨ ਰਿਕਾਰਡ 'ਤੇ ਸਭ ਤੋਂ ਵੱਧ ਸੀ। ਏਸ਼ੀਆ ਵਿੱਚ ਹੜ੍ਹਾਂ ਅਤੇ ਤੂਫਾਨਾਂ ਸਮੇਤ 79 ਆਫ਼ਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 80 ਪ੍ਰਤੀਸ਼ਤ ਤੋਂ ਵੱਧ ਏਸ਼ੀਆ ਵਿੱਚ ਆਈਆਂ। ਇਸ ਨਾਲ ਲਗਭਗ 90 ਲੱਖ ਲੋਕ ਪ੍ਰਭਾਵਿਤ ਹੋਏ ਹਨ। ਦੋ ਹਜ਼ਾਰ ਤੋਂ ਵੱਧ ਮੌਤਾਂ ਹੋਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News