ਪੰਤ ਵਿਕਟਕੀਪਰ ਦੇ ਰੂਪ ’ਚ ਹੌਲੀ-ਹੌਲੀ ਸੁਧਾਰ ਕਰੇਗਾ : ਸਾਹਾ

Saturday, Jan 23, 2021 - 03:27 AM (IST)

ਪੰਤ ਵਿਕਟਕੀਪਰ ਦੇ ਰੂਪ ’ਚ ਹੌਲੀ-ਹੌਲੀ ਸੁਧਾਰ ਕਰੇਗਾ : ਸਾਹਾ

ਕੋਲਕਾਤਾ– ਰਿਸ਼ਭ ਪੰਤ ਨੇ ਆਸਟਰੇਲੀਆ ਵਿਰੁੱਧ ਬ੍ਰਿਸਬੇਨ ਵਿਚ ਖੇਡੇ ਗਏ ਚੌਥੇ ਟੈਸਟ ਦੇ ਆਖਰੀ ਦਿਨ ਇਤਿਹਾਸਕ ਪਾਰੀ ਖੇਡ ਕੇ ਭਾਰਤ ਨੂੰ ਮੈਚ ਤੇ ਟੈਸਟ ਲੜੀ ਦਾ ਜੇਤੂ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਪਰ ਉਸਦੀ ਵਿਕਟਕੀਪਿੰਗ ਕਲਾ ’ਤੇ ਅਜੇ ਵੀ ਸਵਾਲ ਉੱਠ ਰਹੇ ਹਨ, ਜਿਸ ’ਤੇ ਤਜਰਬੇਕਾਰ ਵਿਕਟਕੀਪਰ ਰਿਧੀਮਾਨ ਸਾਹਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਨੌਜਵਾਨ ਖਿਡਾਰੀ ਹੌਲੀ-ਹੌਲੀ ਇਸ ਵਿਚ ਸੁਧਾਰ ਕਰੇਗਾ। ਰਾਸ਼ਟਰੀ ਟੀਮ ਦੇ ਚੋਟੀ ਦੇ ਵਿਕਟਕੀਪਰ ਮੰਨੇ ਜਾਣ ਵਾਲੇ ਸਾਹਾ ਨੇ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਪੰਤ ਦੀ ਸਾਹਸੀ ਪਾਰੀ ਤੋਂ ਬਾਅਦ ਉਸ ਲਈ ਟੀਮ ਦੇ ਦਰਵਾਜ਼ੇ ਬੰਦ ਹੋ ਜਾਣਗੇ।

PunjabKesari
ਉਹ ਆਪਣਾ ਸਰਵਸ੍ਰੇਸ਼ਠ ਕਰਨਾ ਜਾਰੀ ਰੱਖੇਗਾ ਤੇ ਚੋਣ ਦੀ ਜੱਦੋ-ਜਹਿਦ ਟੀਮ ਮੈਨੇਜਮੈਂਟ ’ਤੇ ਛੱਡ ਦੇਣਾ ਚਾਹੁੰਦਾ ਹੈ। ਆਸਟਰੇਲੀਆ 'ਚ ਇਤਿਹਾਸਕ ਲੜੀ ਜਿੱਤਣ ਤੋਂ ਬਾਅਦ ਭਾਰਤ ਪਹੁੰਚੇ ਸਾਹਾ ਨੇ ਕਿਹਾ ਕਿ ਤੁਸੀਂ ਪੰਤ ਤੋਂ ਪੁੱਛ ਸਕਦੇ ਹੋ ਸਾਡਾ ਰਿਸ਼ਤਾ ਦੋਸਤਾਨਾ ਹੈ ਅਤੇ ਅਸੀਂ ਦੋਵੇਂ ਆਖਰੀ 11 'ਚ ਜਗ੍ਹਾ ਬਣਾਉਣ ਵਾਲਿਆਂ ਦੀ ਮਦਦ ਕਰਦੇ ਹਾਂ।ਉਨ੍ਹਾਂ ਨੇ ਕਿਹਾ ਕਿ ਮੈਂ ਇਸ ਨੂੰ ਨੰਬਰ ਇਕ ਤੇ ਦੋ ਦੇ ਤੌਰ 'ਤੇ ਨਹੀਂ ਦੇਖਦਾ। ਜੋ ਵਧੀਆ ਕਰੇਗਾ ਟੀਮ 'ਚ ਉਸ ਨੂੰ ਮੌਕਾ ਮਿਲੇਗਾ। ਮੈਂ ਆਪਣਾ ਕੰਮ ਕਰਦਾ ਰਹਾਂਗਾ। ਕਮੇਟੀ ਮੇਰੇ ਹੱਥ 'ਚ ਨਹੀਂ ਹੈ, ਇਹ ਪ੍ਰਬੰਧਨ 'ਤੇ ਨਿਰਭਰ ਕਰਦਾ ਹੈ।
 
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News