ਪੰਕਜ ਆਡਵਾਨੀ ਨੇ ਜਿੱਤਿਆ 11ਵਾਂ ਰਾਸ਼ਟਰੀ ਬਿਲੀਅਰਡਸ ਖ਼ਿਤਾਬ

Tuesday, Dec 21, 2021 - 01:30 PM (IST)

ਪੰਕਜ ਆਡਵਾਨੀ ਨੇ ਜਿੱਤਿਆ 11ਵਾਂ ਰਾਸ਼ਟਰੀ ਬਿਲੀਅਰਡਸ ਖ਼ਿਤਾਬ

ਭੋਪਾਲ- ਦੇਸ਼ ਦੇ ਚੋਟੀ ਦੇ ਕਿਊ ਖਿਡਾਰੀ ਪੰਕਜ ਆਡਵਾਨੀ ਆਪਣੇ ਰਾਸ਼ਟਰੀ ਬਿਲੀਅਰਡਸ ਖ਼ਿਤਾਬ ਦਾ ਬਚਾਅ ਕਰਦੇ ਹੋਏ ਸੋਮਵਾਰ ਨੂੰ ਧਰੁਵ ਸਿਤਵਾਲਾ ਨੂੰ ਇੱਥੇ 9 ਗੇਮ ਦੇ ਫ਼ਾਈਨਲ 'ਚ 5-2 ਨਾਲ ਹਰਾ ਕੇ 11ਵੀਂ ਵਾਰ ਚੈਂਪੀਅਨ ਬਣੇ। ਸੋਮਵਾਰ ਨੂੰ ਦੇਰ ਸ਼ਾਮ ਸਿਤਵਾਲਾ ਦੇ 64 ਤੇ 42 ਦੇ ਸਕੋਰ ਦੇ ਬਾਅਦ ਆਡਵਾਨੀ ਨੇ 56 ਤੇ 46 ਦੇ ਸਕੋਰ ਦੇ ਨਾਲ ਸ਼ੁਰੂਆਤੀ ਦੋ ਗੇਮ ਦੇ ਬਾਅਦ ਸਕੋਰ 1-1 ਕਰ ਦਿੱਤਾ। 

ਸਿਤਵਾਲਾ ਨੇ ਤੀਜੇ ਗੇਮ 'ਚ 84 ਦੇ ਸਕੋਰ ਦੇ ਨਾਲ ਇਕ ਵਾਰ ਫਿਰ ਬੜ੍ਹਤ ਕਾਇਮ ਕਰ ਲਈ। ਉਹ ਚੌਥੇ ਗੇਮ ਨੂੰ 101 ਦੇ ਸਕੋਰ ਦੇ ਨਾਲ ਆਪਣੇ ਨਾਂ ਕਰਨ ਦੇ ਕਰੀਬ ਪਹੁੰਚ ਗਏ ਸਨ ਪਰ ਇਕ ਗ਼ਲਤੀ ਨੇ ਆਡਵਾਨੀ ਨੂੰ ਵਾਪਸੀ ਦਾ ਮੌਕਾ ਦਿੱਤਾ ਜਿਨ੍ਹਾਂ ਨੇ 127 ਦਾ ਬ੍ਰੇਕ ਬਣਾਇਆ। ਸ਼ੁਰੂਆਤੀ ਚਾਰ ਗੇਮ ਦੇ ਬਾਅਦ ਸਕੋਰ 2-2 ਦੀ ਬਰਾਬਰੀ 'ਤੇ ਸੀ। 

ਆਡਵਾਨੀ ਨੇ ਇਸ ਤੋਂ ਬਾਅਦ ਲਗਾਤਾਰ ਦੋ ਗੇਮ 'ਚ 150 ਦੇ ਬਰਾਬਰ ਦੇ ਸਕੋਰ ਦੇ ਨਾਲ ਆਪਣੀ ਬੜ੍ਹਤ 4-2 ਕਰ ਲਈ। ਸਿਤਵਾਲਾ ਨੇ ਹਾਲਾਂਕਿ ਹਾਰ ਨਹੀਂ ਮੰਨੀ ਤੇ ਕੌਸ਼ਲ ਤੇ ਸੰਜਮ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 134 ਦਾ ਸਕੋਰ ਕੀਤਾ। ਹਾਲਾਂਕ ਉਹ ਇਸ ਤੋਂ ਬਅਦ ਲੈਅ ਜਾਰੀ ਨਹੀਂ ਕਰ ਸਕੇ ਤੇ ਆਡਵਾਨੀ ਨੂੰ ਵਾਪਸੀ ਦਾ ਮੌਕਾ ਮਿਲ ਗਿਆ। ਆਡਵਾਨੀ ਨੇ 148 ਦੇ ਬ੍ਰੇਕ ਦੇ ਨਾਲ ਇਹ ਗੇਮ ਤੇ ਮੁਕਾਬਲਾ ਆਪਣੇ ਨਾਂ ਕਰ ਲਿਆ।


author

Tarsem Singh

Content Editor

Related News