ਪੰਕਜ ਅਡਵਾਨੀ ਅਤੇ ਅਦਿਤਿਆ ਮਹਿਤਾ ਦੀ ਟੀਮ ਬਣੀ ਵਰਲਡ ਸਨੂਕਰ ਚੈਂਪੀਅਨ

9/26/2019 10:52:54 AM

ਸਪੋਰਟਸ ਡੈਸਕ— ਪੰਕਜ ਅਡਵਾਨੀ ਅਤੇ ਅਦਿਤਿਆ ਮਹਿਤਾ ਦੀ ਭਾਰਤੀ ਜੋੜੀ ਨੇ ਵਰਲਡ ਚੈਂਪੀਅਨਸ਼ਿਪ 'ਤੇ ਕਬਜ਼ਾ ਕਰ ਲਿਆ ਹੈ। ਅਡਵਾਨੀ-ਮਹਿਤਾ ਦੀ ਜੋੜੀ ਨੇ ਬੀਤੇ  ਬੁੱਧਵਾਰ ਨੂੰ ਥਾਈਲੈਂਡ ਨੂੰ ਹਰਾ ਕੇ ਆਈ. ਬੀ. ਐੱਸ. ਐੱਫ. ਵਰਲਡ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਵਰਲਡ ਚੈਂਪੀਅਨ ਬਣਨ ਦੇ ਨਾਲ ਹੀ ਪੰਕਜ ਨੇ ਹਾਲ ਹੀ 'ਚ ਲਗਾਤਾਰ ਚੌਥੀ ਵਾਰ 150 ਅਪ ਫਾਰਮੈਟ 'ਚ ਵਰਲਡ ਚੈਂਪੀਅਨਸ਼ਿਪ ਦਾ ਤਮਗਾ ਹਾਸਲ ਕੀਤਾ ਸੀ। ਇਹ ਟੀਮ ਖਿਤਾਬ ਉਨ੍ਹਾਂ ਕੁਲ 23ਵਾਂ ਵਰਲਡ ਖਿਤਾਬ ਹੈ ਜਦ ਕਿ ਮਹਿਤਾ ਦਾ ਇਹ ਪਹਿਲਾ ਖਿਤਾਬ ਹੈ।PunjabKesari
ਭਾਰਤੀ ਜੋੜੀ ਨੇ ਪਹਿਲਾ ਰਾਊਂਡ 65-31 ਨਾਲ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਅਡਵਾਨੀ 9-69 ਨਾਲ ਹਾਰ ਸਨ ਪਰ ਮਹਿਤਾ ਨੇ 55 ਦਾ ਸਕੋਰ ਕਰ ਭਾਰਤ ਨੂੰ ਰਾਹਤ ਦਿੱਤੀ। ਭਾਰਤ 3-2 ਨਾਲ ਅਗੇ ਸੀ ਅਤੇ ਉਸ ਨੂੰ ਫਾਈਨਲ ਜਿੱਤਣ ਲਈ ਦੋ ਫ੍ਰੇਮ ਆਪਣੇ ਨਾਂ ਕਰਨੇ ਸਨ। ਪੰਕਜ ਨੇ ਇਕ ਫੇਮ 'ਚ 52 ਬ੍ਰੇੇਕ ਦਾ ਸਕੋਰ ਕੀਤਾ ਅਤੇ ਫਿਰ ਮਹਿਤਾ ਨੇ ਸੱਤਵੇਂ ਫ੍ਰੇਮ 'ਚ 83-9 ਦੇ ਸਕੋਰ ਨਾਲ ਭਾਰਤ ਦੀ ਝੋਲੀ 'ਚ ਜਿੱਤ ਪਾਉਣ 'ਚ ਸਫਲ ਰਹੇ।