ਆਡਵਾਨੀ ਨੇ ਏਸ਼ੀਆਈ ਸਨੂਕਰ ਚੈਂਪੀਅਨਸ਼ਿਪ ਜਿੱਤੀ
Saturday, Jun 22, 2019 - 01:04 PM (IST)

ਦੋਹਾ— ਭਾਰਤ ਦੇ ਸਟਾਰ ਖਿਡਾਰੀ ਪੰਕਜ ਆਡਵਾਨੀ ਨੇ 35ਵੀਂ ਪੁਰਸ਼ ਏਸ਼ੀਆਈ ਸਨੂਕਰ ਚੈਂਪੀਅਨਸ਼ਿਪ ਜਿੱਤ ਕੇ ਕਿਊ ਖੇਡਾਂ 'ਚ ਆਪਣਾ ਕਰੀਅਰ ਗ੍ਰੈਂਡਸਲੈਮ ਪੂਰਾ ਕੀਤਾ। ਆਡਵਾਨੀ ਨੇ ਸ਼ੁੱਕਰਵਾਰ ਨੂੰ ਮਿਲੀ ਜਿੱਤ ਨਾਲ ਐੱਸ.ਸੀ.ਬੀ.ਐੱਸ. ਏਸ਼ੀਆਈ ਸਨੂਕਰ ਮੁਕਾਬਲਾ-6 ਰੇਡ (ਛੋਟਾ ਫਾਰਮੈਟ) ਅਤੇ 15 ਰੈੱਡ (ਲੰਬੇ ਫਾਰਮੈਟ) ਦੇ ਨਾਲ ਦੋਹਾਂ ਸਰੂਪ 'ਚ ਆਈ.ਬੀ.ਐੱਸ.ਐੱਫ. ਵਿਸ਼ਵ ਚੈਂਪੀਅਨਸ਼ਿਪ ਆਪਣੇ ਨਾਂ ਕਰ ਲਈ।
ਬਿਲੀਅਰਡਸ 'ਚ ਇਹ ਉਪਲਬਧੀ ਹਾਸਲ ਕਰ ਚੁੱਕੇ ਆਡਵਾਨੀ ਦੀਆਂ ਟਰਾਫੀਆਂ 'ਚ ਸਿਰਫ 15 ਰੇਡ ਸਨੂਕਰ ਖਿਤਾਬ ਘੱਟ ਸੀ ਜਿਸ ਨੂੰ ਉਨ੍ਹਾਂ ਨੇ ਫਾਈਨਲ 'ਚ ਥਾਨਾਵਤ ਤਿਰਾਪੋਂਗਪਾਈਬੂਨ ਨੂੰ 6-3 ਨਾਲ ਹਰਾ ਕੇ ਹਾਸਲ ਕਰ ਲਿਆ। ਇਸ ਤਰ੍ਹਾਂ ਆਡਵਾਨੀ ਸਾਰੇ ਫਾਰਮੈਟਾਂ 'ਚ ਏਸ਼ੀਆਈ ਅਤੇ ਵਿਸ਼ਵ ਚੈਂਪੀਅਨਸ਼ਿਪ ਆਪਣੇ ਨਾਂ ਕਰਨ ਵਾਲੇ ਇਕਮਾਤਰ ਖਿਡਾਰੀ ਬਣੇ। ਆਡਵਾਨੀ ਨੇ ਇਸ ਨੂੰ 10-52, 1-97, 95-1, 110-1, 69-43, 71-44, 80-49, 72-42, 67-1 ਨਾਲ ਜਿੱਤਣ ਦੇ ਬਾਅਦ ਕਿਹਾ, ''ਇਸ ਖਿਤਾਬ ਨਾਲ ਮੈਂ ਆਪਣੇ ਦੇਸ਼ ਦੀ ਇਨ੍ਹਾਂ ਦੋਹਾਂ ਖੇਡਾਂ 'ਚ ਨੁਮਾਇੰਦਗੀ ਕਰਦੇ ਹੋਏ ਸਭ ਕੁਝ ਹਾਸਲ ਕਰ ਲਿਆ। ਇਸ ਜਿੱਤ ਨਾਲ ਮੇਰੀ ਟ੍ਰਾਫੀ ਦੀ ਕੈਬਿਨੇਟ ਪੂਰੀ ਹੋ ਗਈ, ਇਸ ਨਾਲ ਹੁਣ ਮੈਂ ਕਾਫੀ ਲੰਬੇ ਸਮੇਂ ਤਕ ਆਰਾਮ ਕਰ ਸਕਾਂਗਾ।''