...ਤਾਂ ਇਸ ਕਾਰਨ ਪੰਡਯਾ ਨੇ ਆਸਟਰੇਲੀਆ ਟੀਮ ਦੀਆਂ ਉੱਡਾਈਆਂ ਧੱਜੀਆਂ

09/18/2017 7:54:25 PM

ਨਵੀਂ ਦਿੱਲੀ— ਭਾਰਤ ਅਤੇ ਆਸਟਰੇਲੀਆ ਦੇ ਵਿਚਾਲੇ ਕੱਲ ਯਾਨੀ 17 ਸਤੰਬਰ ਨੂੰ ਹੋਈ ਪਏ ਭਾਰੀ ਮੀਂਹ ਦੇ ਕਾਰਨ ਕੁਝ ਦੇਰ ਦੇ ਲਈ ਮੈਚ ਨੂੰ ਜਰੂਰ ਰੋਕਿਆ ਗਿਆ ਸੀ, ਪਰ ਮੈਚ 'ਚ ਬਹੁਤ ਕੁਝ ਹੋਣਾ ਬਾਕੀ ਸੀ। ਸੀਰੀਜ਼ ਦੇ ਪਹਿਲੇ ਮੁਕਾਬਲੇ ਨੂੰ ਭਾਰਤ ਨੇ ਡੇਕਵਰਥ ਲੁਈਸ ਨਿਯਮ ਦੇ ਤਹਿਤ ਆਸਟਰੇਲੀਆ ਨੂੰ 26 ਦੌੜਾਂ ਨਾਲ ਹਰਾ ਦਿੱਤਾ। ਦੱਸਣਯੋਗ ਹੈ ਕਿ ਮੀਂਹ ਦੇ ਕਾਰਨ ਮੁਕਾਬਲੇ ਨੂੰ 2 ਵਾਰ ਰੋਕਣਾ ਪਿਆ। ਭਾਰਤ ਦੀ ਸ਼ੁਰੂਆਤ ਬਹੁਤ ਹੀ ਖਰਾਬ ਰਹੀ. ਓਪਨਰ ਅਜਿੰਕਯ ਰਹਾਨੇ ਸਿਰਫ  5 ਦੌੜਾਂ ਬਣਾ ਕੇ ਆਊਟ ਹੋ ਗਿਆ ਸੀ।
ਵਿਰਾਟ ਕੋਹਲੀ ਅਤੇ ਮਨੀਸ਼ ਪਾਂਡੇ ਬਿਨ੍ਹਾ ਖਾਤਾ ਖੋਲੇ ਹੀ ਆਊਟ ਹੋ ਗਏ। ਇਸ ਤੋ ਇਲਾਵਾ ਕੇਦਾਰ ਯਾਦਵ 40 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਸਮੇਂ ਇਸ ਤਰ੍ਹਾਂ ਸੀ ਕਿ ਜਦੋਂ ਭਾਰਤੀ ਟੀਮ ਆਸਟਰੇਲੀਆ ਦੇ ਖਿਲਾਫ 64 ਦੌੜਾਂ 'ਤੇ 4 ਵਿਕਟਾਂ ਗੁਆ ਕੇ ਮੁਸੀਬਤ 'ਚ ਫਸੀ ਸੀ, ਇਸ ਦੌਰਾਨ ਮੈਦਾਨ 'ਤੇ ਮਹਿੰਦਰ ਸਿੰਘ ਧੋਨੀ ਦੀ ਐਂਟਰੀ ਹੋਈ ਤਾਂ ਪੂਰਾ ਸਟੇਡੀਅਮ ਧੋਨੀ-ਧੋਨੀ ਦੇ ਨਾਰੇ ਲਗਾਉਣ ਲੱਗਾ।
ਧੋਨੀ ਨੇ ਹਾਰਦਿਕ ਪੰਡਯਾ ਦੇ ਨਾਲ ਮਿਲ ਕੇ 6ਵੇਂ ਵਿਕਟ ਦੇ ਲਈ 118 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਮੈਚ 'ਚ ਵਾਪਸੀ ਕਰਵਾਈ ਅਤੇ ਆਪਣੇ ਲਈ ਇਕ ਵੱਡੀ ਉਪਲਬਧੀ ਹਾਸਲ ਕੀਤੀ। ਆਸਟਰੇਲੀਆ ਖਿਲਾਫ ਪਹਿਲੇ ਵਨ ਡੇ ਮੈਚ 'ਚ ਸੰਕਟ ਮੋਚਨ ਬਣੇ ਧੋਨੀ ਨੇ 79 ਦੌੜਾਂ ਦੀ ਪਾਰੀ ਖੇਡੀ। 

PunjabKesari
ਪੰਡਯਾ ਨੇ ਸ਼ਾਨਦਾਰ ਬੱਲੇਬਾਜ਼ੀ ਤੋਂ ਇਲਾਵਾ ਇਕ ਹੋਰ ਚੀਜ਼ ਹੋਈ ਜਿਸ ਨੇ ਸਾਰਿਆ ਦੀ ਧਿਆਨ ਆਪਣੇ ਵੱਲ ਖਿੱਚ ਲਿਆ, ਅਤੇ ਉਹ ਸੀ ਮੁੰਬਈ ਇੰਡੀਅਨ ਦਾ ਗਲਵਸ ਜੋਂ ਕਿ ਪੰਡਯਾ ਨੇ ਮੈਚ ਖੇਡਣ ਦੌਰਾਨ ਆਪਣੇ ਹੱਥਾਂ 'ਚ ਪਾਏ ਹੋਏ ਸਨ। ਇਸ ਦੌਰਾਨ ਉਸ ਦੇ ਪ੍ਰਸ਼ੰਸਕ ਵੀ ਕਾਫੀ ਖੁਸ਼ ਦਿਖਾਈ ਦਿੱਤੇ, ਕਿਉਂਕਿ ਮੁੰਬਈ ਇੰਡੀਅਨ ਦਾ ਗਲਵਸ ਪਾ ਕੇ ਆਸਟਰੇਲੀਆ ਦੇ ਗੇਂਦਬਾਜ਼ਾਂ ਦੀਆਂ ਧੱਜੀਆਂ ਉੱਡਾ ਰਿਹਾ ਸੀ। 


Related News