ਏਸ਼ੀਆਈ ਟੀਮ ਸੁਕਐਸ਼ ਚੈਂਪੀਅਨਸ਼ਿਪ: ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਜਿੱਤੀਆਂ
Thursday, Jun 13, 2024 - 10:16 AM (IST)
ਡੇਲਿਆਨ (ਚੀਨ)–ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੇ ਇੱਥੇ ਚੱਲ ਰਹੀ ਏਸ਼ੀਆਈ ਟੀਮ ਸਕੁਐਸ਼ ਚੈਂਪੀਅਨਸ਼ਿਪ-2024 ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਜ਼ਖ਼ਮੀ ਅਭੈ ਸਿੰਘ ਦੇ ਬਿਨਾਂ ਖੇਡ ਰਹੀ ਪੁਰਸ਼ ਟੀਮ ਨੇ ਤਜਰਬੇਕਾਰ ਵੇਲਾਵਨ ਸੇਂਥਿਲਕੁਮਾਰ ਦੀ ਅਗਵਾਈ ਵਿਚ ਕੁਵੈਤ ਨੂੰ 2-1 ਨਾਲ ਹਰਾਇਆ। ਰਤਿਕਾ ਐੱਸ. ਸੀਲਾਨ ਦੀ ਅਗਵਾਈ ਵਿਚ ਮਹਿਲਾ ਟੀਮ ਨੇ ਮਕਾਓ ਨੂੰ 2-1 ਤੇ ਮੰਗੋਲੀਆ ਨੂੰ 3-0 ਨਾਲ ਹਰਾ ਦਿੱਤਾ।
ਭਾਰਤੀ ਪੁਰਸ਼ ਟੀਮ ਨੂੰ ਹਾਲਾਂਕਿ ਆਪਣੇ ਦੂਜੇ ਗਰੁੱਪ ਮੈਚ ਵਿਚ ਜਾਪਾਨ ਵਿਰੁੱਧ ਹਾਰ ਝੱਲਣੀ ਪਈ। ਇਸ ਮੁਕਾਬਲੇ ਦੇ ਪੂਰਣ ਨਤੀਜਿਆਂ ਦਾ ਅਜੇ ਇੰਤਜ਼ਾਰ ਹੈ। ਪੁਰਸ਼ ਵਰਗ ਵਿਚ ਸੇਂਥਿਲਕੁਮਾਰ ਨੇ ਕੁਵੈਤ ਦੇ ਅਥਬੀ ਹਮਾਦ ਨੂੰ 11-4, 11-5, 11-4 ਨਾਲ ਹਰਾਇਆ ਪਰ ਰਾਹੁਲ ਭਾਟੀਆ ਨੂੰ ਮੁਹੰਮਦ ਅਲਖਾਨਫਿਰ ਵਿਰੁੱਧ 8-11, 12-10, 8-11, 11-9, 2-11 ਨਾਲ ਹਾਰ ਝੱਲਣੀ ਪਈ। ਸੂਰਜ ਕੁਮਾਰ ਚੰਦ ਨੇ ਬਦਰ ਅਲਮੋਘਰੇਬੀ ਨੂੰ 11-6, 11-7, 11-6 ਨਾਲ ਹਰਾ ਕੇ ਭਾਰਤ ਦੀ ਜਿੱਤ ਤੈਅ ਕੀਤੀ।
ਮਕਾਓ ਵਿਰੁੱਧ ਰਤਿਕਾ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਉਂਦੇ ਹੋਏ ਲਿਊ ਕਾਈ ਚੀ ਨੂੰ 11-4, 11-4, 11-5 ਨਾਲ ਹਰਾਇਆ। ਪੂਜਾ ਆਰਤੀ ਰਘੂ ਨੂੰ ਯੇਓਂਗ ਵੇਂਗ ਚੀ ਵਿਰੁੱਧ 6-11, 5-11, 2-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਜੇਨੇਟ ਵਿਧੀ ਨੇ ਯੇਓਂਗ ਵੇਈ ਵੇਂਗ ਨੂੰ 11-9, 6-11, 14-12, 11-9 ਨਾਲ ਹਰਾ ਕੇ ਭਾਰਤ ਨੂੰ ਜਿੱਤ ਦਿਵਾਈ। ਮੰਗੋਲੀਆ ਵਿਰੁੱਧ ਰਤਿਕਾ, ਪੂਜਾ ਤੇ ਸੁਨਿਤਾ ਪਟੇਲ ਨੇ ਜਿੱਤ ਦਰਜ ਕਰਦੇ ਹੋਏ ਭਾਰਤ ਦੀ 3-0 ਨਾਲ ਜਿੱਤ ਤੈਅ ਕੀਤੀ।