ਸਿਰ 'ਤੇ ਸੱਟ ਲੱਗਣ ਕਾਰਨ ਪਾਕਿਸਤਾਨੀ ਜੂਡੋ ਖਿਡਾਰਨ ਦੀ ਮੌਤ

Tuesday, Mar 05, 2024 - 01:41 PM (IST)

ਸਿਰ 'ਤੇ ਸੱਟ ਲੱਗਣ ਕਾਰਨ ਪਾਕਿਸਤਾਨੀ ਜੂਡੋ ਖਿਡਾਰਨ ਦੀ ਮੌਤ

ਕਰਾਚੀ- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਇਕ ਨੌਜਵਾਨ ਮਹਿਲਾ ਮੁੱਕੇਬਾਜ਼ ਦੀ ਮੁਕਾਬਲੇ ਦੌਰਾਨ ਸਿਰ ਵਿਚ ਸੱਟ ਲੱਗਣ ਕਾਰਨ ਮੌਤ ਹੋ ਗਈ। ਮਰਦਾਨ ਵਿੱਚ ਯੂਥ ਟੇਲੈਂਟ ਹੰਟ ਦੌਰਾਨ 44 ਕਿਲੋ ਵਰਗ ਦੇ ਮੁਕਾਬਲੇ ਦੌਰਾਨ 20 ਸਾਲਾ ਫਿਜ਼ਾ ਸ਼ੇਰ ਅਲੀ ਦੇ ਸਿਰ ਵਿੱਚ ਸੱਟ ਲੱਗ ਗਈ। ਪਾਕਿਸਤਾਨ ਜੂਡੋ ਫੈਡਰੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ, “ਉਹ ਪੇਸ਼ਾਵਰ ਵਿੱਚ ਬੀਐੱਸ ਦੇ ਪਹਿਲੇ ਸਾਲ ਦੀ ਵਿਦਿਆਰਥਣ ਸੀ ਅਤੇ ਟਰਾਇਲ ਲਈ ਮਰਦਾਨ ਆਈ ਸੀ। ਉਹ ਇਸ ਖੇਡ 'ਚ ਨਵੀਂ ਸੀ।
ਉਨ੍ਹਾਂ ਨੇ ਦੱਸਿਆ ਕਿ ਮੈਚ ਦੌਰਾਨ ਉਹ ਤੁਰੰਤ ਡਿੱਗ ਗਈ ਅਤੇ ਦੁਬਾਰਾ ਉੱਠ ਨਹੀਂ ਸਕੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਇਸ ਤੋਂ ਕੁਝ ਦਿਨ ਪਹਿਲਾਂ 16 ਸਾਲਾ ਟੈਨਿਸ ਖਿਡਾਰੀ ਦੀ ਵੀ ਆਈਟੀਐੱਫ ਜੂਨੀਅਰ ਮੈਚ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।


author

Aarti dhillon

Content Editor

Related News