ਸਿਹਤ ਵਿਗੜਨ ਕਾਰਨ ਵਕੀਲ ਦੀ ਮੌਤ
Tuesday, Feb 25, 2025 - 04:32 PM (IST)

ਬਠਿੰਡਾ (ਸੁਖਵਿੰਦਰ) : ਇੱਥੇ ਖ਼ੂਨ ਦੀ ਉਲਟੀ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਨੂੰ ਸ੍ਰੀ ਹਨੂੰਮਾਨ ਸੇਵਾ ਸੰਮਤੀ ਵਲੋਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਐਡਵੋਕੇਟ ਸਚਿਨ ਸ਼ਰਮਾ (37) ਵਾਸੀ ਪਰਸਰਾਮ ਨਗਰ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆ ਸੰਥਥਾ ਦੇ ਪ੍ਰਧਾਨ ਸੋਹਨ ਮਹੇਸ਼ਵਰੀ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ 7.15 ਵਜੇ ਸੂਚਨਾ ਮਿਲੀ ਸੀ ਕਿ ਸਬਜ਼ੀ ਮੰਡੀ 'ਚ ਇਕ ਵਿਅਕਤੀ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ। ਸੂਚਨਾ ਮਿਲਣ 'ਤੇ ਸੰਸਥਾਂ ਮੈਂਬਰ ਮੌਕੇ 'ਤੇ ਪਹੁੰਚੇ ਤਾਂ ਉਸ ਨੂੰ ਖ਼ੂਨ ਦੀਆ ਉਲਟੀਆ ਆ ਰਹੀਆ ਸਨ। ਸੰਸਥਾਂ ਵਲੋਂ ਗੰਭੀਰ ਹਾਲਤ ਵਿਚ ਉਕਤ ਵਿਅਕਤੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।