ਦੋਸਤ ਨੇ ਹੀ ਦੋਸਤ ਨੂੰ ਦਿੱਤੀ ਰੂਹ ਕੰਬਾਊ ਮੌਤ, ਕਤਲ ਕਰ ਲਾਸ਼ ਦੇ ਕਰ''ਤੇ ਟੋਟੇ, ਗੰਦੇ ਨਾਲ਼ੇ ''ਚ ਸੁੱਟਿਆ ਸਿਰ
Monday, Mar 03, 2025 - 04:20 AM (IST)

ਸੰਗਰੂਰ (ਸਿੰਗਲਾ)- ਪੰਜਾਬ ਦੇ ਸੰਗਰੂਰ ਸ਼ਹਿਰ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪ੍ਰਤਾਪ ਨਗਰ ਵਿਖੇ ਰਹਿੰਦੇ ਦੋ ਦੋਸਤਾਂ ’ਚੋਂ ਇਕ ਨੇ ਆਪਣੇ ਦੂਸਰੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਲਾਸ਼ ਦੇ ਛੋਟੇ-ਛੋਟੇ ਟੁਕੜੇ ਕਰ ਕੇ ਵੱਖ-ਵੱਖ ਥਾਵਾਂ ਉੱਪਰ ਸੁੱਟ ਦਿੱਤੇ ਅਤੇ ਸਿਰ ਕੱਟ ਕੇ ਗੰਦੇ ਨਾਲੇ ਵਿਚ ਸੁੱਟ ਦਿੱਤਾ।
ਜਾਣਕਾਰੀ ਅਨੁਸਾਰ ਭਵਾਨੀਗੜ੍ਹ ਸ਼ਹਿਰ ਵਿਖੇ ਇਕ ਫੈਕਟਰੀ ’ਚ ਕੰਮ ਕਰਦਾ ਰਾਜੇਸ਼ ਕੁਮਾਰ ਸੰਗਰੂਰ ਵਿਖੇ ਪ੍ਰਤਾਪ ਨਗਰ ਵਿਚ ਰਹਿੰਦਾ ਸੀ, ਜਿਸ ਦੀ ਗੁੰਮਸ਼ੁਦਗੀ ਸਬੰਧੀ ਉਸ ਦੇ ਭਰਾਵਾਂ ਵਲੋਂ 25 ਫਰਵਰੀ 2025 ਨੂੰ ਥਾਣਾ ਸਿਟੀ ਸੰਗਰੂਰ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਸ ਵਲੋਂ ਵੱਖ-ਵੱਖ ਜਗ੍ਹਾ ਉੱਪਰ ਇਸ਼ਤਿਹਾਰ ਲਗਾ ਕੇ ਰਾਜੇਸ਼ ਕੁਮਾਰ ਦੀ ਗੁੰਮਸ਼ੁਦਗੀ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ।
ਇਹ ਵੀ ਪੜ੍ਹੋ- ਨਸ਼ਾ ਤਸਕਰੀ ਦਾ ਅਨੋਖਾ ਮਾਮਲਾ ; ਇਕ ਪੈਕਟ ਸਪਲਾਈ ਕਰਨ ਬਦਲੇ ਸਮੱਗਲਰ ਲੈਂਦਾ 10,000 ਰੁਪਏ
ਇਸੇ ਦੌਰਾਨ ਰਾਜੇਸ਼ ਕੁਮਾਰ ਦੇ ਭਰਾਵਾਂ ਵਲੋਂ ਉਸ ਦੇ ਦੋਸਤ ਅਜੇ ਰਾਮ ਪੁੱਤਰ ਕਿਰਤੀ ਰਾਮ ਵਾਸੀ ਬਿਹਾਰ ਹਾਲ ਅਬਾਦ ਪ੍ਰਤਾਪ ਨਗਰ ਸੰਗਰੂਰ ’ਤੇ ਸ਼ੱਕ ਜ਼ਾਹਿਰ ਕੀਤਾ ਕਿ ਉਨ੍ਹਾਂ ਦੇ ਭਰਾ ਦਾ ਕਤਲ ਅਜੇ ਰਾਮ ਵਲੋਂ ਕੀਤਾ ਗਿਆ ਹੈ। ਥਾਣਾ ਸੰਗਰੂਰ ਦੀ ਪੁਲਸ ਵਲੋਂ ਅਜੇ ਕੁਮਾਰ ਨੂੰ ਬੁਲਾ ਕੇ ਇਸ ਸਬੰਧੀ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਰਾਜ਼ੇਸ ਕੁਮਾਰ ਦਾ ਕਤਲ ਉਸ ਨੇ ਕੀਤਾ ਹੈ ਤੇ ਉਸ ਦਾ ਸਿਰ ਧੜ ਤੋਂ ਅਲੱਗ ਕਰ ਕੇ ਸੋਹੀਆਂ-ਸੁਨਾਮ ਰੋਡ ’ਤੇ ਗੰਦੇ ਨਾਲੇ ਵਿਚ ਸੁੱਟ ਦਿੱਤਾ ਹੈ।
ਪੁਲਸ ਵਲੋਂ ਅਜੇ ਰਾਮ ਦੀ ਨਿਸ਼ਾਨਦੇਹੀ ’ਤੇ ਮ੍ਰਿਤਕ ਰਜੇਸ਼ ਕੁਮਾਰ ਦਾ ਸਿਰ ਬਰਾਮਦ ਕਰ ਲਿਆ ਗਿਆ ਹੈ। ਪੁਲਸ ਅਨੁਸਾਰ ਲਾਸ਼ ਨੂੰ ਪੋਸਟਮਾਰਟਮ ਲਈ ਪਟਿਆਲਾ ਵਿਖੇ ਹਸਤਪਾਲ ਭੇਜ ਦਿੱਤਾ ਗਿਆ ਹੈ। ਪੁਲਸ ਨੇ ਅਜੇ ਰਾਮ ਪੁੱਤਰ ਕਿਰਤੀ ਰਾਮ ਵਾਸੀ ਬਿਹਾਰ ਹਾਲ ਆਬਾਦ ਪ੍ਰਤਾਪ ਨਗਰ ਸੰਗਰੂਰ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਚੱਲ ਰਿਹਾ ਵੱਡਾ Fraud, ਕਿਤੇ ਤੁਸੀਂ ਤਾਂ ਨਹੀਂ ਲਵਾ ਲਿਆ 'ਚੂਨਾ' !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e