ਪੰਜਾਬ ਦੇ ਸਕੂਲ ''ਚ ਰੂਹ ਕੰਬਾਊ ਘਟਨਾ, ਜਨਰੇਟਰ ''ਚ ਵਾਲ ਫਸਣ ਕਾਰਨ ਔਰਤ ਦੀ ਦਰਦਨਾਕ ਮੌਤ
Thursday, Feb 20, 2025 - 02:50 PM (IST)

ਫਗਵਾੜਾ (ਵਾਰਤਾ)- ਫਗਵਾੜਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਨਿਊ ਮਾਡਲ ਟਾਊਨ ਵਿੱਚ ਵੀਰਵਾਰ ਸਵੇਰੇ ਇਕ ਮਹਿਲਾ ਕਰਮਚਾਰੀ ਦੇ ਵਾਲ ਸਕੂਲ ਦੇ ਜਨਰੇਟਰ ਵਿੱਚ ਫਸ ਜਾਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸੀਤਾ ਦੇਵੀ (40) ਵਜੋਂ ਹੋਈ ਹੈ, ਜੋ ਰਤਨਪੁਰਾ ਇਲਾਕੇ ਦੀ ਰਹਿਣ ਵਾਲੀ ਸੀ ਅਤੇ ਇਕ ਨਿੱਜੀ ਸਕੂਲ ਦੀ ਕਰਮਚਾਰੀ ਸੀ।
ਇਹ ਵੀ ਪੜ੍ਹੋ : ਜਲੰਧਰ 'ਚ ਰੂਹ ਕੰਬਾਊ ਹਾਦਸਾ, ਸਪੋਰਟਸ ਕਾਰੋਬਾਰੀਆਂ ਦੇ 2 ਪੁੱਤਰਾਂ ਦੀ ਮੌਤ, ਸਿਰ ਤੋਂ ਲੰਘੀਆਂ ਗੱਡੀਆਂ
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਵੀਰਵਾਰ ਸਵੇਰੇ ਹਲਕੀ ਬਾਰਿਸ਼ ਦੌਰਾਨ ਕੁਝ ਸਮੇਂ ਲਈ ਬਿਜਲੀ ਬੰਦ ਹੋਣ ਤੋਂ ਬਾਅਦ ਜਨਰੇਟਰ ਚੱਲ ਰਿਹਾ ਸੀ। ਜਦੋਂ ਬਿਜਲੀ ਆਈ ਤਾਂ ਉਹ ਜਨਰੇਟਰ ਬੰਦ ਕਰਨ ਗਈ ਪਰ ਜਿਵੇਂ ਹੀ ਉਹ ਜਨਰੇਟਰ ਬੰਦ ਕਰਨ ਲਈ ਮੁੜੀ, ਉਸ ਦੇ ਵਾਲ ਜਨਰੇਟਰ ਬੈਲਟ ਵਿੱਚ ਫਸ ਗਏ। ਮਹਿਲਾ ਕਰਮਚਾਰੀ ਨੂੰ ਤੁਰੰਤ ਗੰਭੀਰ ਹਾਲਤ ਵਿੱਚ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਰਵੀ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਚਲਦੇ ਕਬੱਡੀ ਟੂਰਨਾਮੈਂਟ ਦੌਰਾਨ ਵੱਡੀ ਘਟਨਾ, ਚੱਲੇ ਤੇਜ਼ਧਾਰ ਹਥਿਆਰ, ਲਾਹ 'ਤੀ ਪੱਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e