ਕੈਂਟਰ ਤੇ ਟਰੱਕ ਟਰਾਲੇ ਵਿਚਾਲੇ ਭਿਆਨਕ ਟੱਕਰ, ਕੈਂਟਰ ਚਾਲਕ ਦੀ ਮੌਤ
Wednesday, Feb 19, 2025 - 04:54 PM (IST)

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਸਮਾਣਾ ਨੂੰ ਜਾਂਦੀ ਮੁੱਖ ਸੜਕ 'ਤੇ ਅੱਜ ਇਕ ਕੈਂਟਰ ਅਤੇ ਟਰੱਕ ਟਰਾਲੇ ਦੀ ਭਿਆਨਕ ਟੱਕਰ ਵਿਚਾਲੇ ਕੈਂਟਰ ਚਾਲਕ ਦੀ ਮੌਤ ਹੋ ਗਈ, ਜਦੋਂ ਕਿ ਟਰੱਕ ਟਰਾਲੇ ਦਾ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਲਵੀਸ਼ ਕੁਮਾਰ ਲੁਥਰਾ ਨੇ ਦੱਸਿਆ ਅੱਜ ਭਵਾਨੀਗੜ੍ਹ ਸਾਈਡ ਤੋਂ ਸਮਾਣਾ ਨੂੰ ਜਾ ਰਹੇ ਇਕ ਖਲ੍ਹ ਦੇ ਭਰੇ ਕੈਂਟਰ ਦੀ ਸੜਕ ਵਿਚਕਾਰ ਪਏ ਟੋਇਆ ਤੋਂ ਬੇਕਾਬੂ ਹੋ ਕੇ ਸਹਾਮਣੇ ਤੋਂ ਆਉਂਦੇ ਇਕ ਰੇਤੇ ਨਾਲ ਭਰੇ ਟਰੱਕ ਟਰਾਲੇ ਨਾਲ ਟੱਕਰ ਹੋ ਗਈ।
ਇਸ ਹਾਦਸੇ ’ਚ ਖਲ੍ਹ ਨਾਲ ਭਰੇ ਕੈਂਟਰ ਦੇ ਪਰਖੱਚੇ ਉੱਡ ਗਏ ਅਤੇ ਕੈਂਟਰ ਚਾਲਕ ਲਖਵੀਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਮਤੋਈ ਜ਼ਿਲ੍ਹਾ ਮਾਲੇਰਕੋਟਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ’ਚ ਟਰੱਕ ਟਰਾਲੇ ਦੇ ਚਾਲਕ ਅਵਤਾਰ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਫਰੀਦਕੋਟ ਨੂੰ ਵੀ ਸੱਟਾਂ ਲੱਗਣ ਕਾਰਨ ਉਹ ਜਖ਼ਮੀ ਹੋ ਗਿਆ। ਸੜਕ ਸੁਰੱਖਿਆ ਫੋਰਸ ਵੱਲੋਂ ਇਸ ਘਟਨਾ ਦੀ ਜਾਣਕਾਰੀ ਸਥਾਨਕ ਪੁਲਸ ਨੂ ਦਿੱਤੀ ਗਈ ਅਤੇ ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।