PAK v AUS : ਪਹਿਲੇ ਦਿਨ ਦੀ ਖੇਡ ਖਤਮ, ਆਸਟਰੇਲੀਆ ਦਾ ਸਕੋਰ 232/5
Monday, Mar 21, 2022 - 08:59 PM (IST)
ਲਾਹੌਰ- ਅਨੁਭਵੀ ਬੱਲੇਬਾਜ਼ਾਂ ਉਸਮਾਨ ਖਵਾਜ਼ਾ (91) ਅਤੇ ਸਟੀਵ ਸਮਿੱਥ (59) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਆਸਟਰੇਲੀਆ ਨੇ ਪਾਕਿਸਤਾਨ ਦੇ ਵਿਰੁੱਧ ਤੀਜੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਸੋਮਵਾਰ ਨੂੰ 88 ਓਵਰਾਂ ਵਿਚ ਪੰਜ ਵਿਕਟਾਂ 'ਤੇ 232 ਦੌੜਾਂ ਬਣਾ ਲਈਆਂ। ਮਹਿਮਾਨ ਟੀਮ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਹਾਲਾਂਕਿ ਉਸਦੀ ਸ਼ੁਰੂਆਤ ਬਹੁਤ ਖਰਾਬ ਰਹੀ। ਉਸ ਨੇ ਸਿਰਫ ਅੱਠ ਦੇ ਸਕੋਰ 'ਤੇ ਡੇਵਿਡ ਵਾਰਨਰ ਅਤੇ ਮਾਰਨਸ ਲਾਬੁਸ਼ੇਨ ਦੇ ਰੂਪ ਵਿਚ ਆਪਣੇ 2 ਮਹੱਤਵਪੂਰਨ ਵਿਕਟ ਗੁਆ ਦਿੱਤੇ ਪਰ ਫਿਰ ਖਵਾਜ਼ਾ ਅਤੇ ਸਮਿੱਥ ਨੇ ਪਾਰੀ ਨੂੰ ਸੰਭਾਲਿਆ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਪਾਕਿ ਨੇ ਵਿੰਡੀਜ਼ ਨੂੰ ਹਰਾ ਕੇ ਤੋੜਿਆ ਹਾਰ ਦਾ ਸਿਲਸਿਲਾ
ਦੋਵਾਂ ਬੱਲੇਬਾਜ਼ਾਂ ਨੇ ਤੀਜੇ ਵਿਕਟ ਦੇ ਲਈ 138 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ। ਸਮਿੱਥ ਨੇ ਹਾਲਾਂਕਿ 146 ਦੇ ਸਕੋਰ 'ਤੇ ਆਪਣਾ ਵਿਕਟ ਗੁਆ ਦਿੱਤਾ। ਉਹ 6 ਚੌਕਿਆਂ ਦੀ ਮਦਦ ਨਾਲ 169 ਗੇਂਦਾਂ ਵਿਚ 59 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਖਵਾਜ਼ਾ ਨੇ ਟ੍ਰੈਵਿਸ ਹੇਡ ਦੇ ਨਾਲ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ ਚੌਥੇ ਵਿਕਟ ਦੇ ਲਈ 41 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ ਕਿ ਖਵਾਜ਼ਾ ਨੇ ਮਿਡਵਿਕਟ ਦੇ ਰੂਪ ਵਿਚ ਸ਼ਾਟ ਮਾਰਨ ਦੇ ਚੱਲਦੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਕੈਚ ਦੇ ਦਿੱਤਾ। ਉਹ 9 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 219 ਗੇਂਦਾਂ 'ਤੇ 91 ਦੌੜਾਂ ਬਣਾ ਕੇ ਆਊਟ ਹੋਏ ਅਤੇ ਇਕ ਵਾਰ ਫਿਰ ਤੋਂ ਆਪਣੇ ਸੈਂਕੜੇ ਤੋਂ ਖੁੰਝ ਗਏ।
ਇਹ ਖ਼ਬਰ ਪੜ੍ਹੋ- ਦਿੱਲੀ ਦੰਗਿਆਂ ’ਚ ਜਨਤਕ ਜਾਇਦਾਦ ਦੇ ਨੁਕਸਾਨ ਦੀ ਵਸੂਲੀ ਦੀ ਮੰਗ, ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ ਫੈਸਲਾ ਟਾਲਿਆ
ਉਸ ਦੇ ਆਊਟ ਹੋਣ ਤੋਂ ਬਾਅਦ ਹੇਡ ਨੇ ਕੈਮਰਨ ਗ੍ਰੀਨ ਦੇ ਨਾਲ ਸਾਂਝੇਦਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ 206 ਦੇ ਸਕੋਰ ਹੇਡ ਨੇ ਵੀ ਆਪਣਾ ਵਿਕਟ ਗੁਆ ਦਿੱਤਾ। ਉਹ ਪੰਜ ਚੌਕਿਆਂ ਦੀ ਮਦਦ ਨਾਲ 70 ਗੇਂਦਾਂ 'ਤੇ 26 ਦੌੜਾਂ ਬਣਾ ਕੇ ਆਊਟ ਹੋਏ। ਫਿਲਹਾਲ ਕੈਮਰਨ ਅਤੇ ਵਿਕਟਕੀਪਰ ਅਲੇਕਸ ਕੈਰੀ ਕ੍ਰੀਜ਼ 'ਤੇ ਹਨ ਅਤੇ ਕ੍ਰਮਵਾਰ 20 ਅਤੇ 8 ਦੌੜਾਂ 'ਤੇ ਖੇਡ ਰਹੇ ਹਨ। ਪਾਕਿਸਤਾਨ ਵਲੋਂ ਸ਼ਾਹੀਨ ਅਫਰੀਦੀ ਅਤੇ ਨਸੀਮ ਸ਼ਾਹ ਨੇ 2-2 ਵਿਕਟਾਂ , ਜਦਕਿ ਸਾਜ਼ਿਦ ਖਾਨ ਨੇ ਇਕ ਵਿਕਟ ਹਾਸਲ ਕੀਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।