ਪਾਕਿਸਤਾਨੀ ਟੀਮ ਨੇ 5ਵਾਂ ਕੋਰੋਨਾ ਟੈਸਟ ਕੀਤਾ ਪਾਸ, ਜਲਦ ਮਿਲ ਸਕਦੀ ਹੈ ਅਭਿਆਸ ਦੀ ਇਜਾਜ਼ਤ

Monday, Dec 07, 2020 - 11:45 AM (IST)

ਪਾਕਿਸਤਾਨੀ ਟੀਮ ਨੇ 5ਵਾਂ ਕੋਰੋਨਾ ਟੈਸਟ ਕੀਤਾ ਪਾਸ, ਜਲਦ ਮਿਲ ਸਕਦੀ ਹੈ ਅਭਿਆਸ ਦੀ ਇਜਾਜ਼ਤ

ਕਰਾਇਸਟਚਰਚ (ਭਾਸ਼ਾ) : ਪਾਕਿਸਤਾਨੀ ਕ੍ਰਿਕਟ ਟੀਮ ਕੋਰੋਨਾ ਵਾਇਰਸ ਜਾਂਚ ਦੇ 5ਵੇਂ ਦੌਰ ਵਿਚ ਨੈਗੇਟਿਵ ਆਈ ਹੈ ਅਤੇ ਹੁਣ ਮੰਗਲਵਾਰ ਨੂੰ ਇਕਾਂਤਵਾਸ ਤੋਂ ਬਾਹਰ ਨਿਕਲ ਜਾਵੇਗੀ ਬਸ਼ਰਤੇ ਖੇਡ ਮੰਤਰਾਲਾ ਵੱਲੋਂ ਹਰੀ ਝੰਡੀ ਮਿਲ ਜਾਵੇ। ਨਿਊਜ਼ੀਲੈਂਡ ਕ੍ਰਿਕਟ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਪਾਕਿਸਤਾਨੀ ਟੀਮ ਦੇ 8 ਮੈਂਬਰ ਕੋਰੋਨਾ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਉਸ ਨੂੰ ਅਭਿਆਸ ਦੀ ਆਗਿਆ ਨਹੀਂ ਦਿੱਤੀ ਗਈ ਸੀ। ਨਿਊਜ਼ੀਲੈਂਡ ਕ੍ਰਿਕਟ ਨੇ ਇਕ ਬਿਆਨ ਵਿਚ ਕਿਹਾ , 'ਪਾਕਿਸਤਾਨੀ ਟੀਮ ਦਾ 5ਵਾਂ ਅਤੇ ਆਖਰੀ ਕੋਰੋਨਾ ਟੈਸਟ 12ਵੇਂ ਦਿਨ ਹੋਇਆ, ਜਿਸ ਵਿਚ ਸਾਰੇ ਨੈਗੇਟਿਵ ਪਾਏ ਗਏ ਹਨ।' ਇਸ ਵਿਚ ਕਿਹਾ ਗਿਆ, 'ਸਿਹਤ ਮੰਤਰਾਲਾ ਦੀ ਮਨਜ਼ੂਰੀ ਮਿਲਣ 'ਤੇ ਟੀਮ ਕੱਲ ਇਕਾਂਤਵਾਸ 'ਚੋਂ ਨਿਕਲ ਕੇ ਕਵੀਂਸਟਾਊਨ ਜਾਵੇਗੀ, ਜਿੱਥੇ ਟੀ20 ਅਤੇ ਟੈਸਟ ਸੀਰੀਜ਼ ਤੋਂ ਪਹਿਲਾਂ ਅਭਿਆਸ ਕਰੇਗੀ।' ਪਾਕਿਸਤਾਨ ਨੂੰ 18 ਦਸੰਬਰ ਤੋਂ ਆਕਲੈਂਡ ਵਿਚ ਸ਼ੁਰੂ ਹੋ ਰਹੀ 3 ਟੀ20 ਮੈਚਾਂ ਦੀ ਸੀਰੀਜ਼ ਖੇਡਣੀ ਹੈ। 2 ਟੈਸਟ ਮੈਚਾਂ ਦੀ ਸੀਰੀਜ਼ 26 ਦਸੰਬਰ ਤੋਂ ਸ਼ੁਰੂ ਹੋਵੇਗੀ । ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ, 'ਪਾਕਿਸਤਾਨੀ ਟੀਮ ਦੇ ਜੋ ਮੈਂਬਰ 6ਵੇਂ ਦਿਨ ਪਾਜ਼ੇਟਿਵ ਪਾਏ ਗਏ ਸਨ, ਉਹ ਨੈਗੇਟਿਵ ਰਿਪੋਰਟ ਆਉਣ ਤੱਕ ਇਕਾਂਤਵਾਸ ਵਿਚ ਹੀ ਰਹਿਣਗੇ।'


author

cherry

Content Editor

Related News