Pulwama Attack : ਸਪੋਰਟਸ ਚੈਨਲ ਨੇ ਭਾਰਤ 'ਚ ਬੰਦ ਕੀਤਾ PSL ਦਾ ਪ੍ਰਸਾਰਨ

02/17/2019 1:51:33 PM

ਨਵੀਂ ਦਿੱਲੀ— ਪੁਲਵਾਮਾ 'ਚ ਸੀ.ਆਰ.ਪੀ.ਐੱਫ. ਜਵਾਨਾਂ 'ਤੇ ਹੋਏ ਵੱਡੇ ਅੱਤਵਾਦੀ ਹਮਲੇ ਤੋਂ ਪੂਰਾ ਦੇਸ਼ ਦੁਖੀ ਹੈ। ਦੇਸ਼ ਦੇ ਹਰ ਪਾਸਿਓਂ ਬਦਲਾ ਲੈਣ ਦੀ ਮੰਗ ਉਠ ਰਹੀ ਹੈ। ਇਸ ਹਮਲੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਖਟਾਸ ਹੋਰ ਵੀ ਜ਼ਿਆਦਾ ਹੋ ਗਈ ਹੈ। ਇਸ ਵਿਚਾਲੇ ਸ਼ੁਰੂ ਹੋਏ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਨੂੰ ਬ੍ਰਾਡ ਕਾਸਟਰ ਨੇ ਵੱਡਾ ਝਟਕਾ ਦਿੱਤਾ ਹੈ। ਭਾਰਤ 'ਚ ਇਸ ਲੀਗ ਦੇ ਅਧਿਕਾਰਤ ਬ੍ਰਾਡਕਾਸਟਰ ਡੀ ਸਪੋਰਟਸ ਚੈਨਲ ਨੇ ਇਸ ਲੀਗ ਦਾ ਪ੍ਰਸਾਰਨ ਰੋਕ ਦਿੱਤਾ ਹੈ। 
PunjabKesari
ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ 'ਤੇ ਸ਼ੁਰੂ ਹੋਏ ਪਾਕਿਸਤਾਨ ਸੁਪਰ ਲੀਗ ਦਾ ਇਹ ਚੌਥਾ ਸੈਸ਼ਨ ਹੈ। 6 ਟੀਮਾਂ ਵਿਚਾਲੇ ਯੂ.ਏ.ਈ. 'ਚ ਮੁਕਾਬਲੇ ਹੋਣਗੇ ਅਤੇ ਫਾਈਨਲ ਪੜਾਅ ਪਾਕਿਸਤਾਨ ਦੇ ਕਰਾਚੀ ਅਤੇ ਲਾਹੌਰ 'ਚ ਖੇਡਿਆ ਜਾਵੇਗਾ। ਪਰ ਇਸ ਲੀਗ ਦਾ ਪ੍ਰਸਾਰਨ ਸ਼ਨੀਵਾਰ ਰਾਤ ਤੋਂ ਭਾਰਤ ਤੋਂ ਰੋਕ ਦਿੱਤਾ ਗਿਆ ਹੈ। ਸ਼ਨੀਵਾਰ ਰਾਤ ਸਾਢੇ 9 ਵਜੇ ਲਾਹੌਰ ਅਤੇ ਕਰਾਚੀ ਵਿਚਾਲੇ ਮੁਕਾਬਲਾ ਖੇਡਿਆ ਗਿਆ ਸੀ, ਜਿਸ ਦਾ ਪ੍ਰਸਾਰਨ ਚੈਨਲ 'ਚ ਨਹੀਂ ਕੀਤਾ ਗਿਆ। ਚੈਨਲ ਦੇ ਇਕ ਅਧਿਕਾਰੀ ਨੇ ਮੁੰਬਈ 'ਚ ਪੱਤਰਕਾਰਾਂ ਨੂੰ ਇਸਦੀ ਪੁਸ਼ਟੀ ਕੀਤੀ। ਹਾਲਾਂਕਿ ਡੀ ਸਪੋਰਟਸ ਨੂੰ ਸ਼ੁੱਕਰਵਾਰ ਰਾਤ ਨੂੰ ਹੀ ਲਾਈਵ ਪ੍ਰਸਾਰਨ ਰੋਕਣਾ ਸੀ, ਪਰ ਤਕਨੀਕੀ ਖਰਾਬੀ ਕਾਰਨ ਅਜਿਹਾ ਹੋ ਹੀ ਨਹੀਂ ਸਕਿਆ ਸੀ। ਪਾਕਿਸਤਾਨ ਸੁਪਰ ਲੀਗ ਦੇ ਉਦਘਾਟਨ ਸਮਾਰੋਹ 'ਤੇ ਪਾਕਿਸਤਾਨ ਦੇ ਦਿੱਗਜ ਕ੍ਰਿਕਟਰ ਰਮੀਜ਼ ਰਾਜਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਇਸ ਵਾਰ ਪੀ.ਐੱਸ.ਐੱਲ. ਦੇ ਵੱਡਾ ਹੋਣ ਦੇ ਨਾਲ ਹੀ ਬਿਹਤਰ ਕਵਰੇਜ ਵੀ ਹੋਵੇਗੀ। ਅਜਿਹੇ 'ਚ ਭਾਰਤ 'ਚ ਇਸ ਲੀਗ ਦਾ ਪ੍ਰਸਾਰਨ ਰੁਕਣ ਨਾਲ ਪਾਕਿਸਤਾਨ ਕ੍ਰਿਕਟ ਨੂੰ ਨੁਕਸਾਨ ਦੇ ਰੂਪ 'ਚ ਵੱਡਾ ਝਟਕਾ ਲੱਗਾ ਹੈ।


Tarsem Singh

Content Editor

Related News