ਪਾਕਿ ਦੇ ਤੇਜ਼ ਗੇਂਦਬਾਜ਼ ਉਮਰ ਗੁਲ ਨੇ ਕੀਤਾ ਸੰਨਿਆਸ ਦਾ ਐਲਾਨ
Thursday, Sep 24, 2020 - 08:06 PM (IST)
ਨਵੀਂ ਦਿੱਲੀ- ਪਾਕਿਸਤਾਨ ਟੀਮ ਦੇ ਤੇਜ਼ ਗੇਂਦਬਾਜ਼ ਉਮਰ ਗੁਲ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਗੁਲ ਪਾਕਿਸਤਾਨ ਦੇ ਲਈ 400 ਤੋਂ ਜ਼ਿਆਦਾ ਵਿਕਟਾਂ ਹਾਸਲ ਕਰ ਚੁੱਕੇ ਹਨ। ਪਾਕਿਸਤਾਨ ਦਾ ਆਗਾਮੀ ਘਰੇਲੂ ਟੂਰਨਾਮੈਂਟ 'ਦਿ ਨੈਸ਼ਨਲ ਟੀ-20 ਕੱਪ' ਗੁਲ ਦੇ ਕਰੀਅਰ ਦਾ ਆਖਿਰੀ ਟੂਰਨਾਮੈਂਟ ਹੋਵੇਗਾ।
ਉਮਰ ਗੁਲ ਪਾਕਿਸਤਾਨ ਦੇ ਲਈ 47 ਟੈਸਟ, 130 ਅਤੇ 60 ਵਨ ਡੇ ਮੁਕਾਬਲੇ ਖੇਡ ਚੁੱਕੇ ਹਨ। ਉਹ 2003 ਤੋਂ 2016 ਤੱਕ ਅੰਤਰਰਾਸ਼ਟਰੀ ਕ੍ਰਿਕਟ ਸਰਗਰਮ ਰਹੇ ਹਨ। ਉਹ ਪਾਕਿਸਤਾਨ ਨੂੰ 2009 'ਚ ਟੀ-20 ਵਿਸ਼ਵ ਕੱਪ ਜਿਤਾਉਣ ਵਾਲੇ ਟੀਮ ਦਾ ਅਹਿਮ ਹਿੱਸਾ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਗੁਲ ਆਈ. ਪੀ. ਐੱਲ. 'ਚ ਸ਼ਾਹਰੁਖ ਖਾਨ ਦੀ ਕੋਲਕਾਤਾ ਟੀਮ ਵਲੋਂ ਵੀ ਖੇਡ ਚੁੱਕੇ ਹਨ। ਇਕ ਇੰਟਰਵਿਊ 'ਚ ਉਮਰ ਗੁਲ ਨੇ ਕੋਚਿੰਗ 'ਚ ਅੱਗੇ ਦਾ ਕਰੀਅਰ ਬਣਾਉਣ ਵੱਲ ਇਸ਼ਾਰਾ ਕੀਤਾ ਸੀ। ਮੈਂ ਅਜੇ ਕੁਝ ਵੀ ਸਪੱਸ਼ਟ ਨਹੀਂ ਕਹਿ ਸਕਦਾ ਹਾਂ। ਆਪਣਾ ਕ੍ਰਿਕਟ ਕਰੀਅਰ ਖਤਮ ਹੋਣ ਤੋਂ ਬਾਅਦ ਜੇਕਰ ਮੈਂ ਕੋਚਿੰਗ 'ਚ ਆਪਣਾ ਕਰੀਅਰ ਬਣਾਉਂਦਾ ਹਾਂ ਤਾਂ ਉਸਦੇ ਲਈ ਮੈਂ ਹੁਣ ਤੋਂ ਲੇਵਲ-1 ਅਤੇ ਲੇਵਲ-2 ਦਾ ਕੋਚਿੰਗ ਕੋਰਸ ਕਰ ਚੁੱਕਿਆ ਹਾਂ। ਭਵਿੱਖ 'ਚ ਲੇਵਲ ਤਿੰਨ ਦੀ ਕੋਚਿੰਗ ਦੇਣਾ ਵੀ ਪਸੰਦ ਕਰਾਂਗਾ।