ਸ਼੍ਰੀਲੰਕਾ ਖਿਲਾਫ ਪਾਕਿ ਟੈਸਟ ਟੀਮ ਦਾ ਐਲਾਨ, 10 ਸਾਲ ਬਾਅਦ ਇਸ ਖਿਡਾਰੀ ਦੀ ਵਾਪਸੀ

12/07/2019 7:13:31 PM

ਇਸਲਾਮਾਬਾਦ : ਪਾਕਿਸਤਾਨ ਨੇ ਸ਼੍ਰੀਲੰਕਾ ਵਿਰੁੱਧ ਹੋਣ ਵਾਲੀ ਟੈਸਟ ਲੜੀ ਲਈ 10 ਸਾਲਾਂ ਵਿਚ ਪਹਿਲੀ ਵਾਰ 34 ਸਾਲ ਦੇ ਮੱਧਕ੍ਰਮ ਬੱਲੇਬਾਜ਼ ਫਵਾਦ ਆਲਮ ਨੂੰ ਟੀਮ ਵਿਚ ਸ਼ਾਮਲ ਕੀਤਾ। ਮੁੱਖ ਚੋਣਕਾਰ ਤੇ ਮੁੱਖ ਕੋਚ ਮਿਸਬਾਹ ਉਲ ਹੱਕ ਨੇ ਸ਼ਨੀਵਾਰ ਕਿਹਾ ਕਿ ਘਰੇਲੂ ਕ੍ਰਿਕਟ ਵਿਚ ਹਾਲ ਹੀ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖ ਕੇ ਹੀ ਇਸ ਖੱਬੇ ਹੱਥ ਦੇ ਬੱਲੇਬਾਜ਼ ਦੀ ਚੋਣ ਕੀਤੀ ਗਈ ਹੈ। ਸ਼੍ਰੀਲੰਕਾ ਵਿਰੁੱਧ ਲੜੀ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ, ਜਿਹੜੀ ਅਗਲੇ ਬੁੱਧਵਾਰ  ਰਾਵਲਪਿੰਡੀ ਵਿਚ ਸ਼ੁਰੂ ਹੋਵੇਗੀ। ਦੂਜਾ ਟੈਸਟ 19 ਤੋਂ 23 ਦਸੰਬਰ ਤਕ ਕਰਾਚੀ ਵਿਚ ਹੋਵੇਗਾ।
ਆਲਮ ਨੇ ਪਿਛਲਾ ਟੈਸਟ ਮੈਚ 2009 ਵਿਚ ਨਿਊਜ਼ੀਲੈਂਡ ਵਿਰੁੱਧ ਡੁਨੇਡਿਨ ਵਿਚ ਖੇਡਿਆ ਸੀ। ਉਸ ਨੇ ਜੁਲਾਈ 2009 ਵਿਚ ਸ਼੍ਰੀਲੰਕਾ ਵਿਰੁੱਧ ਡੈਬਿਊ ਟੈਸਟ ਵਿਚ ਸੈਂਕੜਾ ਲਾਇਆ ਸੀ।

PunjabKesari

ਇਸ ਤਰ੍ਹਾਂ ਪਾਕਿਸਤਾਨ ਨੇ ਆਸਟਰੇਲੀਆ ਹੱਥੋਂ ਦੋ ਟੈਸਟ ਮੈਚਾਂ ਦੀ ਲੜੀ ਵਿਚ ਬੁਰੀ ਤਰ੍ਹਾਂ ਹਾਰ ਜਾਣ ਵਾਲੀ 16 ਮੈਂਬਰੀ ਟੀਮ ਵਿਚ ਦੋ ਬਦਲਾਅ ਕੀਤੇ ਹਨ, ਜਿਨ੍ਹਾਂ ਵਿਚ ਇਕ ਆਲਮ ਹੈ, ਜਿਸ ਨੂੰ ਇਫਤਿਖਾਰ ਅਹਿਮਦ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ। ਉਥੇ ਹੀ ਨੌਜਵਾਨ ਤੇਜ਼ ਗੇਂਦਬਾਜ਼ ਮੁਹੰਮਦ ਮੂਸਾ ਦੀ ਜਗ੍ਹਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਉਸਮਾਨ ਸ਼ਿਨਵਾਰੀ ਨੂੰ ਸ਼ਾਮਲ ਕੀਤਾ ਗਿਆ ਹੈ। ਮਿਸਬਾਹ ਨੇ ਕਿਹਾ ਕਿ ਮੂਸਾ ਟੈਸਟ ਟੀਮ ਦੇ ਨਾਲ ਬਣਿਆ ਰਹੇਗਾ ਤੇ ਗੇਂਦਬਾਜ਼ੀ ਕੋਚ ਵੱਕਾਰ ਯੂਨਸ ਦੇ ਨਾਲ ਕੰਮ ਕਰਨਾ ਜਾਰੀ ਰੱਖੇਗਾ।

ਟੀਮ ਇਸ ਤਰ੍ਹਾਂ ਹੈ : ਅਜ਼ਹਰ ਅਲੀ (ਕਪਤਾਨ), ਆਬਿਦ ਅਲੀ, ਅਸਦ ਸ਼ਫੀਕ, ਬਾਬਰ ਆਜ਼ਮ, ਫਵਾਦ ਆਲਮ, ਹੈਰਿਸ ਸੋਹੇਲ, ਇਮਾਮ ਉਲ ਹੱਕ, ਇਮਰਾਨ ਖਾਨ, ਕਾਸ਼ਿਫ ਭਾਟੀ, ਮੁਹੰਮਦ ਅੱਬਾਸ, ਮੁਹੰਮਦ ਰਿਜ਼ਵਾਨ, ਨਸੀਮ ਸ਼ਾਹ, ਸ਼ਾਹੀਨ ਅਫਰੀਦੀ, ਸ਼ਾਨ ਮਸੂਦ, ਯਾਸਿਰ ਸ਼ਾਹ ਤੇ ਉਸਮਾਨ ਸ਼ਿਨਵਾਰੀ।


Related News