ਏਸ਼ੀਆਈ ਐਥਲੇਟਿਕਸ ''ਚ ਹਿੱਸਾ ਲੈਣਗੇ ਪਾਕਿ ਦੇ 6 ਮੈਂਬਰੀ ਦਲ

07/02/2017 12:13:54 AM

ਭੁਵਨੇਸ਼ਵਰ— ਪਾਕਿਸਤਾਨ ਦਾ ਛੇ ਮੈਂਬਰੀ ਦਲ ਤੋਂ 9 ਜੁਲਾਈ ਤੱਕ ਇੱਥੇ ਹੋਣ ਵਾਲੀ 22ਵੀਂ ਏਸ਼ੀਆਈ ਐਥਲੇਟਿਕਸ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੇ। ਪਾਕਿਸਤਾਨੀ ਐਥਲੀਟਾਂ ਲਈ ਵੀਜਾ ਦੇਣ ਨੂੰ ਮੰਜੂਰੀ ਮਿਲ ਗਈ ਹੈ। ਪਾਕਿਸਤਾਨ ਐਥਲੀਟਾਂ ਨੇ ਪੁਣੇ 'ਚ 2013 'ਚ ਹੋਈ ਪਿਛਲੀ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਸੀ। ਪਾਕਿਸਤਾਨੀ ਟੀਮ ਤਿੰਨ ਜੁਲਾਈ ਨੂੰ ਵਾਹਘਾ ਬਾਰਡਰ ਦੇ ਰਾਹੀ ਭਾਰਤ 'ਚ ਪ੍ਰਵੇਸ਼ ਕਰੇਗੀ ਅਤੇ ਅਮ੍ਰਿਤਸਰ ਤੋਂ ਹਵਾਈ ਯਾਤਰਾ ਦੇ ਜਰੀਏ ਭੁਵਨੇਸ਼ਵਰ ਲਈ ਰਵਾਨਾ ਹੋਣਗੇ। ਪਕਿਸਤਾਨੀ ਟੀਮ 'ਚ 6 ਐਥਲੀਟ ਅਤੇ 2 ਅਧਿਕਾਰੀ ਸ਼ਾਮਲ ਹਨ। ਐਥਲੀਟ 'ਚ ਭਾਲਾ ਸੁੱਟਣ ਵਾਲੇ ਅਰਸ਼ਦ ਨਦੀਮ, 400 ਮੀਟਰ ਬਾਧਾ ਧਾਵਕ ਮਹਿਬੂਬ ਅਲੀ, ਉਸ ਦੇ ਭਰਾ ਨੋਕਰ ਹੁਸੈਨ, ਅਸਦ ਇਕਬਾਲ, ਮਜ਼ਹਰ ਅਤੇ ਵਕਾਰ ਯੁਸੂਫ ਸ਼ਾਮਲ ਹਨ। ਟੀਮ ਦੇ ਨਾਲ ਸੈਅਦ ਫਆਜ਼ ਹੁਸੈਨ ਅਤੇ ਮੁਹੰਮਦ ਬਿਲਾਲ ਦੇ ਰੂਪ 'ਚ ਦੋ ਕੋਚ ਹਨ।
ਓਡੀਸ਼ਾ ਦੇ ਖੇਡ ਅਤੇ ਨੌਜਵਾਨ ਮਾਮਲੇ ਦੇ ਮੰਤਰੀ ਸਾਰਥੀ ਬੇਹੇਰਾ ਨੇ ਦੱਸਿਆ ਹੈ ਕਿ ਪਾਕਿਸਤਾਨ ਦੇ ਐਥਲੀਟਾਂ ਨੂੰ ਵੀਜੇ ਦੇ ਮੰਨਜੂਰੀ ਮਿਲ ਗਈ ਹੈ। ਉਸ ਨੇ ਕਿਹਾ ਕਿ ਮੁੱਖ ਮੰਤਰੀ ਨਵੀਮ ਪਟਨਾਇਕ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪਾਕਿਸਤਾਨੀ ਐਥਲੀਟਾਂ ਦੇ ਵੀਜ਼ਾ ਮੁੱਦੇ ਨੂੰ ਲੈ ਕੇ ਪੱਤਰ ਲਿਖਿਆ ਸੀ ਅਤੇ Àਨ੍ਹਾਂ ਨੇ ਮੰਨਜੂਰੀ ਦੇ ਦਿੱਤੀ ਸੀ। ਖੇਡ ਮੰਤਰੀ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੀ ਟੀਮ ਦਾ ਸਵਾਗਤ ਕਰਨ ਦਾ ਇਤਜ਼ਾਰ ਕਰ ਰਹੇ ਹਾਂ। ਭਾਰਤੀ ਐਥਲੇਟਿਕਸ ਮਹਾਸੰਘ ਦੇ ਸਚਿਵ ਵੀ ਕੇ ਵਾਲਸਨ ਨੇ ਵੀ ਕਿਹਾ ਕਿ ਪਾਕਿਸਤਾਨ ਐਥਲੀਟਾਂ ਦੇ ਵੀਜ਼ਾ ਨਾਲ ਸਬੰਧਿਤ ਮੁੱਦੇ ਨੂੰ ਹੱਲ ਕਰ ਲਿਆ ਹੈ ਅਤੇ ਉਸ ਦੇ ਅਗਲੇ ਦੋ ਤਿੰਨ ਦਿਨ ਭੁਵਨੇਸ਼ਵਰ ਆਉਣ ਦੀ ਉਮੀਦ ਹੈ।


Related News