PAK v AUS : ਪਾਕਿ ਖਿਡਾਰੀ ਫਹੀਮ ਅਸ਼ਰਫ ਕੋਰੋਨਾ ਪਾਜ਼ੇਟਿਵ, ਦੂਜੇ ਟੈਸਟ ਤੋਂ ਹੋਏ ਬਾਹਰ

03/09/2022 9:59:38 PM

ਕਰਾਚੀ- ਪਾਕਿਸਤਾਨ ਦੇ ਆਲਰਾਊਂਡਰ ਫਹੀਮ ਅਸ਼ਰਫ ਕਰਾਚੀ ਪਹੁੰਚਣ 'ਤੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਕਾਰਨ ਸ਼ਨੀਵਾਰ ਨੂੰ ਆਸਟਰੇਲੀਆ ਦੇ ਵਿਰੁੱਧ ਸ਼ੁਰੂ ਹੋ ਰਹੇ ਦੂਜੇ ਟੈਸਟ ਤੋਂ ਬੁੱਧਵਾਰ ਨੂੰ ਬਾਹਰ ਹੋ ਗਏ। ਫਿਟਨੈੱਸ ਮੁੱਦਿਆਂ ਦੇ ਕਾਰਨ ਪਹਿਲੇ ਟੈਸਟ ਤੋਂ ਬਾਹਰ ਰਹੇ ਫਹੀਮ ਮੇਜ਼ਬਾਨ ਟੀਮ ਦੇ ਨਾਲ ਪਹੁੰਚੇ ਅਤੇ ਪਾਜ਼ੇਟਿਵ ਨਤੀਜੇ ਤੋਂ ਬਾਅਦ ਉਨ੍ਹਾਂ ਨੂੰ 5 ਦਿਨ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ।

PunjabKesari

ਇਹ ਖ਼ਬਰ ਪੜ੍ਹੋ-ਰਹਾਣੇ ਨੇ ਆਪਣੇ ਸਕੂਲ ਅਤੇ ਪਹਿਲੇ ਕ੍ਰਿਕਟ ਮੈਦਾਨ ਦਾ ਕੀਤਾ ਦੌਰਾ
ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਕਿਹਾ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਜਲਦ ਹੀ ਫਹੀਮ ਦੇ ਵਿਕਲਪ ਦਾ ਐਲਾਨ ਕੀਤਾ ਜਾਵੇਗਾ। ਸਖਤ ਸੁਰੱਖਿਆ ਦੇ ਵਿਚਾਲੇ ਆਸਟਰੇਲੀਆ ਟੀਮ ਵੀ ਕਰਾਚੀ ਪਹੁੰਚੀ ਅਤੇ ਉਸ ਨੂੰ ਸਿੱਧੇ ਹਵਾਈ ਅੱਡੇ ਤੋਂ ਹੋਟਲ ਭੇਜਿਆ ਗਿਆ। ਦੋਵੇਂ ਟੀਮਾਂ ਵੀਰਵਾਰ ਨੂੰ ਸਵੇਰੇ ਰਾਸ਼ਟਰੀ ਸਟੇਡੀਅਮ ਵਿਚ ਅਭਿਆਸ ਸੈਸ਼ਨ 'ਚ ਹਿੱਸਾ ਲੈਣਗੀਆਂ। ਪਾਕਿਸਤਾਨ ਦੀ ਟੀਮ ਪਹਿਲੇ ਟੈਸਟ 'ਚ ਤੇਜ਼ ਗੇਂਦਬਾਜ਼ ਹਸਨ ਅਲੀ ਦੇ ਵੀ ਬਿਨਾਂ ਉਤਰੀ ਸੀ ਜੋ ਅਨਫਿੱਟ ਸਨ। ਤੇਜ਼ ਗੇਂਦਬਾਜ਼ ਹਾਰਿਸ ਰਾਊਫ ਵੀ ਰਾਵਲਪਿੰਡੀ ਵਿਚ ਕੋਵਿਡ-19 ਪਾਜ਼ੇਟਿਵ ਪਾਏ ਜਾਣ ਕਾਰਨ ਪਹਿਲੇ ਟੈਸਟ ਵਿਚ ਨਹੀਂ ਖੇਡ ਸਕੇ ਸਨ।

ਇਹ ਖ਼ਬਰ ਪੜ੍ਹੋ- WIW v ENGW : ਵਿੰਡੀਜ਼ ਨੇ ਰੋਮਾਂਚਕ ਮੈਚ ’ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News