ਪਾਕਿ ਅੰਡਰ-19 ਟੀਮ ਦਾ ਬੰਗਲਾਦੇਸ਼ ਦੌਰਾ ਕੋਰੋਨਾ ਕਾਰਨ ਰੱਦ

04/11/2021 7:49:30 PM

ਕਰਾਚੀ– ਪਾਕਿਸਤਾਨ ਅੰਡਰ-19 ਟੀਮ ਦਾ ਬੰਗਲਾਦੇਸ਼ ਦੌਰਾ ਉਥੇ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਇਹ ਪੁਸ਼ਟੀ ਕੀਤੀ ਹੈ। ਬੰਗਲਾਦੇਸ਼ ਵਿਚ ਸ਼ੁੱਕਰਵਾਰ ਤਕ ਕੋਰੋਨਾ ਦੇ 6854 ਮਾਮਲੇ ਦਰਜ ਕੀਤੇ ਗਏ ਸਨ। ਬੰਗਲਾਦੇਸ਼ ਨੇ 14 ਅਪ੍ਰੈਲ ਤੋਂ ਦੇਸ਼ ਵਿਚ ਇਕ ਹਫਤੇ ਦੇ ਲੰਬੇ ਲਾਕਡਾਨ ਦਾ ਐਲਾਨ ਕੀਤਾ ਹੈ।
ਪੀ. ਸੀ. ਬੀ. ਨੇ ਇਕ ਬਿਆਨ ਵਿਚ ਕਿਹਾ ਕਿ ਬੰਗਲਾਦੇਸ਼ ਸਰਕਾਰ ਦੇ ਮਹੀਨੇ ਦੇ ਸ਼ੁਰੂ ਵਿਚ ਰਾਸ਼ਟਰ ਪੱਧਰੀ ਬੰਦ ਦਾ ਐਲਾਨ ਕਰਨ ਤੋਂ ਬਾਅਦ ਟੀਮ ਦੀ ਰਵਾਨਗੀ ਸ਼ਨੀਵਾਰ 17 ਅਪ੍ਰੈਲ ਨੂੰ ਫਿਰ ਤੋਂ ਨਿਰਧਾਰਿਤ ਕੀਤੀ ਗਈ ਸੀ। ਪੀ. ਸੀ. ਬੀ. ਨੇ ਨਾਲ ਹੀ ਕਿਹਾ ਕਿ ਬੰਗਲਾਦੇਸ਼ ਵਿਚ ਕੋਰੋਨਾ ਦੀ ਸਥਿਤੀ ਨਾ ਸੁਧਰਨ ਤੋਂ ਬਾਅਦ ਬੰਗਲਾਦੇਸ਼ ਸਰਕਾਰ ਦੇ ਲਾਕਡਾਊਨ ਨੂੰ ਵਧਾਉਣ ਦੇ ਕਾਰਨ ਪਾਕਿਸਤਾਨ ਦਾ ਅੰਡਰ 19 ਦੌਰਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News