ਜ਼ਿਲ੍ਹੇ ’ਚ ਕਣਕ ਖ਼ਰੀਦ 19 ਹਜ਼ਾਰ ਮੈਟ੍ਰਿਕ ਟਨ ਤੋਂ ਪਾਰ

Friday, Apr 17, 2026 - 01:02 PM (IST)

ਜ਼ਿਲ੍ਹੇ ’ਚ ਕਣਕ ਖ਼ਰੀਦ 19 ਹਜ਼ਾਰ ਮੈਟ੍ਰਿਕ ਟਨ ਤੋਂ ਪਾਰ

ਮੋਹਾਲੀ (ਰਣਬੀਰ) : ਜ਼ਿਲ੍ਹੇ ’ਚ ਕਣਕ ਦੀ ਖ਼ਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਜਾਰੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖ਼ਰੀਦ ਏਜੰਸੀਆਂ ਨਾਲ ਤਾਲਮੇਲ ਕਰਕੇ ਕਿਸਾਨਾਂ ਤੋਂ ਸਮੇਂ-ਸਿਰ ਖ਼ਰੀਦ ਯਕੀਨੀ ਬਣਾਈ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ ਗੀਤਿਕਾ ਸਿੰਘ ਨੇ ਦੱਸਿਆ ਕਿ ਵੀਰਵਾਰ 4,000 ਮੈਟ੍ਰਿਕ ਟਨ ਕਣਕ ਦੀ ਆਮਦ ਹੋਈ, ਜਿਸ ਨਾਲ ਕੁੱਲ ਆਮਦ 30,562 ਮੈਟ੍ਰਿਕ ਟਨ ਤੱਕ ਪਹੁੰਚ ਗਈ ਹੈ। ਉਨ੍ਹਾਂ ਮੁਤਾਬਕ ਸ਼ਾਮ 4 ਵਜੇ ਤੱਕ 3,000 ਮੈਟ੍ਰਿਕ ਟਨ ਕਣਕ ਦੀ ਖ਼ਰੀਦ ਹੋਈ, ਜਦੋਂ ਕਿ ਕੁੱਲ ਖ਼ਰੀਦ 19,360 ਮੈਟ੍ਰਿਕ ਟਨ ਦਰਜ ਕੀਤੀ ਗਈ ਹੈ।

ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਵੀਰਵਾਰ 955 ਮੈਟ੍ਰਿਕ ਟਨ ਲਿਫਟਿੰਗ ਹੋਈ ਤੇ ਕੁੱਲ ਲਿਫਟਿੰਗ 4,225 ਮੈਟ੍ਰਿਕ ਟਨ ਤੱਕ ਪਹੁੰਚ ਗਈ ਹੈ। ਮੰਡੀਆਂ ’ਚ ਥਾਂ ਦੀ ਕਮੀ ਤੋਂ ਬਚਣ ਲਈ ਲਿਫਟਿੰਗ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਖ਼ਰੀਦ ਦੌਰਾਨ ਸਟੋਰੇਜ, ਆਵਾਜਾਈ ਅਤੇ ਭੁਗਤਾਨ ਦੇ ਸਾਰੇ ਪ੍ਰਬੰਧ ਸੁਚਾਰੂ ਰੱਖੇ ਗਏ ਹਨ, ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ।


author

Babita

Content Editor

Related News