ਵਿਸ਼ਵ ਕੱਪ 2019 ''ਚ ਸਿਖਰ ਤਿੰਨ ਦਾਅਵੇਦਾਰਾਂ ''ਚ ਸ਼ਾਮਲ ਹੋਵੇਗੀ ਪਾਕਿ ਟੀਮ : ਅਫਰੀਦੀ

06/19/2017 6:02:10 PM

ਲੰਡਨ— ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਚੈਂਪੀਅਨਸ ਟਰਾਫੀ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਪਾਕਿਸਤਾਨ 2019 ਇਕ ਰੋਜਾ ਵਿਸ਼ਵ ਕੱਪ 'ਚ ਖਿਤਾਬ ਲਈ ਤਾਕਤਵਰ ਦਾਅਵੇਦਾਰ ਬਣ ਗਿਆ ਹੈ। ਪਾਕਿਸਤਾਨ ਨੇ ਐਤਵਾਰ ਨੂੰ ਫਾਈਨਲ 'ਚ ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਚੈਂਪੀਅਨਸ ਟਰਾਫੀ ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਅਫਰੀਦੀ ਨੇ ਆਈ. ਸੀ. ਸੀ. ਦੇ ਅਧਿਕਾਰੀਕ ਵੈੱਬਸਾਈਡ 'ਤੇ ਲਿਖਿਆ ਕਿ ਇਹ ਇਕ ਇਸ਼ ਤਰ੍ਹਾਂ ਦੀ ਜਿੱਤ ਹੈ ਜਿਸ ਨੂੰ ਪਾਕਿਸਤਾਨ ਦੇ ਪ੍ਰਸ਼ੰਸਕ ਲੰਬੇ ਸਮੇਂ ਤੱਕ ਯਾਦ ਰੱਖਣਗੇ। ਪਾਕਿਸਤਾਨ ਦੇ ਖਿਡਾਰੀਆਂ ਨੇ ਜ਼ਬਰਦਸਤ ਵਾਪਸੀ ਕੀਤੀ। ਟੀਮ ਨੇ ਜਿਸ ਤਰ੍ਹਾਂ ਮੈਚ 'ਚ ਜਿੱਤ ਹਾਸਲ ਕੀਤੀ ਕਾਫੀ ਸ਼ਾਨਦਾਰ ਸੀ। ਉਸ ਨੇ ਕਿਹਾ ਕਿ ਮੈਂ ਬਹੁਤ ਘੱਟ ਦੇਖਿਆ ਹੈ ਕਿ ਪਾਕਿਸਤਾਨ ਨੇ ਇਨ੍ਹੇ ਦਬਾਅ ਨਾਲ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਦਰਸ਼ਨ ਕੀਤਾ ਹੈ। ਅਫਰੀਦੀ ਨੇ ਕਿਹਾ ਕਿ ਪਾਕਿਸਤਾਨ ਕੋਲ ਇਸ ਤਰ੍ਹਾਂ ਦੀ ਟੀਮ ਹੈ ਜੋਂ ਇੰਗਲੈਂਡ 'ਚ 2019 ਵਿਸ਼ਵ ਕੱਪ ਤੱਕ ਸਿਖਰ ਤਿੰਨ ਟੀਮਾਂ 'ਚ ਵਿਕਸਿਤ ਹੋ ਸਕਦੀ ਹੈ।


Related News