ਪਾਕਿ ਕ੍ਰਿਕਟਰ ਇਮਾਮ ਨੇ ਮਹਿਲਾਵਾਂ ਨਾਲ ਆਪਣੇ ਆਨਲਾਈਨ ਚੈਟਿੰਗ ਮਾਮਲੇ ''ਚ ਮੰਗੀ ਮੁਆਫੀ

Tuesday, Jul 30, 2019 - 02:06 AM (IST)

ਪਾਕਿ ਕ੍ਰਿਕਟਰ ਇਮਾਮ ਨੇ ਮਹਿਲਾਵਾਂ ਨਾਲ ਆਪਣੇ ਆਨਲਾਈਨ ਚੈਟਿੰਗ ਮਾਮਲੇ ''ਚ ਮੰਗੀ ਮੁਆਫੀ

ਕਰਾਚੀ— ਪਾਕਿਸਤਾਨ ਕ੍ਰਿਕਟ ਟੀਮ ਦੇ ਓਪਨਰ ਬੱਲੇਬਾਜ਼ ਇਮਾਮ ਉਲ ਹਕ ਨੇ ਕਈ ਮਹਿਲਾਵਾਂ ਦੇ ਨਾਲ ਆਨਲਾਈਨ ਚੈਟਿੰਗ ਮਾਮਲੇ 'ਚ ਬਿਨਾ ਸ਼ਰਤ ਮੁਆਫੀ ਮੰਗੀ ਲਈ ਹੈ ਤੇ ਪਾਕਿ ਕ੍ਰਿਕਟ ਬੋਰਡ ਨੇ ਉਸ ਨੂੰ ਫਟਕਾਰ ਲਗਾ ਕੇ ਛੱਡ ਦਿੱਤਾ ਹੈ। ਪਾਕਿਸਤਾਨ ਦੇ ਸਾਬਕਾ ਦਿੱਗਜ ਖਿਡਾਰੀ ਇਜਮਾਮ ਉਲ ਹਕ ਦੇ ਭਤੀਜੇ ਇਮਾਮ ਉਸ ਸੰਕਟ 'ਚ ਪੈ ਗਏ ਸੀ ਜਦੋਂ ਕੁਝ ਮਹਿਲਾਵਾਂ ਨੇ ਉਸਦੇ ਨਾਲ ਵ੍ਹਾਸਟਐਪ ਚੈਟਿੰਗ ਦੇ ਸਕ੍ਰੀਨ ਸ਼ਾਟ ਜਾਰੀ ਕੀਤੇ ਸਨ ਤੇ ਕ੍ਰਿਕਟਰ 'ਤੇ ਉਸ ਨੂੰ ਗੁਮਰਾਹ ਕਰਨ ਦਾ ਦੋਸ਼ ਲਗਾਇਆ ਸੀ। ਪਾਕਿਸਤਾਨ ਕ੍ਰਿਕਟ ਬੋਰਡ ਦੇ ਮੈਨੇਜਿੰਗ ਡਾਇਰੈਕਟਰ ਵਸੀਮ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਜੋ ਹੋਇਆ ਉਸਦਾ ਇਮਾਮ ਨੂੰ ਪਛਤਾਵਾ ਹੈ ਤੇ ਉਨ੍ਹਾਂ ਨੇ ਉਸ ਦੇ ਲਈ ਮੁਆਫੀ ਮੰਗ ਲਈ ਹੈ। ਪਰ ਅਸੀਂ ਉਨ੍ਹਾਂ ਨੂੰ ਸਾਫ ਤੌਰ 'ਤੇ ਕਹਿ ਦਿੱਤਾ ਹੈ ਕਿ ਭਾਵੇਂ ਹੀ ਇਹ ਉਸਦਾ ਨਿਜੀ ਮਾਮਲਾ ਹੋਵੇ ਪਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਖਿਡਾਰੀ ਨੈਤਿਕਤਾ ਤੇ ਅਨੁਸ਼ਾਸਨ ਦੇ ਉੱਚਤਮ ਮਿਆਰ ਦੀ ਪਾਲਣਾ ਕਰਨਗੇ।


author

Gurdeep Singh

Content Editor

Related News