ਪਾਕਿ ਦੇ ਤੇਜ਼ ਗੇਂਦਬਾਜ਼ ਨੇ ਵਿਰਾਟ ਨੂੰ ਡਰਾਇਆ, ਕਿਹਾ- ਮੇਰੇ ਸਾਹਮਣੇ ਫੇਲ...!

05/28/2017 2:37:52 PM

ਨਵੀਂ ਦਿੱਲੀ— ਚੈਂਪੀਅਨਸ ਟਰਾਫੀ 'ਚ ਖਿਤਾਬ ਦੀ ਰੱਖਿਆ ਲਈ ਉੱਤਰਨ ਜਾ ਰਹੀ ਭਾਰਤੀ ਟੀਮ ਨੂੰ ਪਹਿਲੇ ਹੀ ਮੈਚ 'ਚ ਅਜਿਹੀ ਟੀਮ ਨਾਲ ਭਿੜਨਾ ਹੈ, ਜਿਸਦੀ ਟੱਕਰ ਦੇਖਣ ਨੂੰ ਫੈਨ ਬੇਤਾਬ ਰਹਿੰਦੇ ਹਨ। ਹੋਵੇ ਵੀ ਕਿਉਂ ਨਾ, ਇਨ੍ਹਾਂ ਦਾ ਮੁਕਾਬਲਾ ਵੀ ਤਾਂ ਬੇਹੱਦ ਰੋਮਾਂਚਕ ਹੁੰਦਾ ਹੈ। ਇਸ ਦਾ ਰੋਮਾਂਚ ਇਸ ਲਈ ਵੱਧ ਜਾਂਦਾ ਹੈ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਕਾਫ਼ੀ ਸਮੇਂ ਤੋਂ ਆਈ.ਸੀ.ਸੀ. ਦੇ ਹੀ ਟੂਰਨਾਮੇਂਟ 'ਚ ਆਹਮੋ-ਸਾਹਮਣੇ ਹੁੰਦੀਆਂ ਹਨ।Image result for viratਹੁਣ ਜਦੋਂ ਇੱਕ ਵਾਰ ਫਿਰ ਦੋਨੋਂ ਹੀ ਟੀਮਾਂ ਦੋ-ਦੋ ਹੱਥ ਕਰਨ ਲਈ ਤਿਆਰੀ ਕਰ ਰਹੀਆਂ ਹਨ, ਤਾਂ ਮਾਇੰਡਗੇਮ ਵੀ ਸ਼ੁਰੂ ਹੋ ਗਿਆ ਹੈ ਤੇ ਹਮੇਸ਼ਾ ਦੀ ਤਰਾਂ ਪਾਕਿ ਦੇ ਨਿਸ਼ਾਨੇ 'ਤੇ ਕਪਤਾਨ ਵਿਰਾਟ ਕੋਹਲੀ ਹਨ, ਜੋ ਉਨ੍ਹਾਂ ਨੂੰ ਖਾਸਾ ਪਰੇਸ਼ਾਨ ਕਰਦੇ ਰਹੇ ਹਨ। ਭਾਵੇਂ ਹੀ ਵਿਰਾਟ ਪਾਕਿ ਨੂੰ ਕਈ ਵਾਰ ਆਪਣਾ ਜਲਵਾ ਦਿਖਾ ਚੁੱਕੇ ਹਨ, ਪਰ ਉਨ੍ਹਾਂ ਦਾ ਇੱਕ ਤੇਜ਼ ਗੇਂਦਬਾਜ਼ ਵਿਰਾਟ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਂਝ ਭਾਰਤੀ ਟੀਮ ਨੇ ਆਈ.ਸੀ.ਸੀ. ਦੇ ਸਾਰੇ ਵੱਡੇ ਟੂਰਨਾਮੈਂਟਾਂ 'ਚ ਪਾਕਿਸਤਾਨ ਨੂੰ ਜਿੱਤ ਦਾ ਮੌਕਾ ਨਹੀਂ ਦਿੱਤਾ ਹੈ, ਪਰ ਮਿਨੀ ਵਰਲਡ ਕੱਪ ਮਤਲਬ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਟੀਮ ਜਿੱਤ ਦੇ ਮਾਮਲੇ 'ਚ ਉਸ ਤੋਂ ਅੱਗੇ ਹੈ। ਸ਼ਾਇਦ ਇਸ ਦਮ 'ਤੇ ਪਾਕਿ ਦੇ ਕਪਤਾਨ ਅਤੇ ਖਿਡਾਰੀ ਰੋਮਾਂਚਿਤ ਹਨ ਅਤੇ ਭਾਰਤੀ ਟੀਮ ਨੂੰ ਚੇਤਾਵਨੀ ਦੇ ਰਹੇ ਹਨ। ਹਾਲਾਂਕਿ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਜੁਨੈਦ ਖਾਨ ਨੇ ਵਿਰਾਟ ਨੂੰ ਚੁਣੌਤੀ ਦਿੱਤੀ ਹੈ।
4 'ਚੋਂ 3 ਵਾਰ ਵਿਰਾਟ ਨੂੰ ਕੀਤਾ ਆਊਟ
ਅਸਲ 'ਚ, ਜੁਨੈਦ ਖਾਨ ਹੁਣ ਤੱਕ ਚਾਰ ਮੁਕਾਬਲਿਆਂ 'ਚ ਵਿਰਾਟ ਕੋਹਲੀ ਦੇ ਸਾਹਮਣੇ ਆਏ ਹਨ ਅਤੇ ਇਹਨਾਂ 'ਚੋਂ ਤਿੰਨ ਵਾਰ ਉਨ੍ਹਾਂ ਦਾ ਵਿਕਟ ਲੈਣ 'ਚ ਸਫਲਤਾ ਹਾਸਲ ਕਰ ਚੁੱਕੇ ਹਨ।

 Image result for pakistan fast bowler junaid khan

ਇੱਕ ਤਰ੍ਹਾਂ ਨਾਲ ਉਹ ਵਿਰਾਟ ਕੋਹਲੀ ਨੂੰ ਯਾਦ ਦਵਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਸਾਹਮਣੇ ਵਿਰਾਟ ਫਿਰ ਅਸਹਿਜ ਹੋਣਗੇ। ਹਾਲਾਂਕਿ ਜੁਨੈਦ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਵਿਰਾਟ ਪਿਛਲੇ ਤਿੰਨ ਮੈਚਾਂ 'ਚ ਪਾਕਿਸਤਾਨ ਦਾ ਬੁਰਾ ਹਾਲ ਕਰ ਚੁੱਕੇ ਹਨ ਅਤੇ ਭਾਰਤੀ ਟੀਮ ਨੂੰ ਆਪਣੇ ਬੱਲੇ ਦੇ ਦਮ 'ਤੇ ਜਿੱਤਾ ਵੀ ਚੁੱਕੇ ਹੈ।
ਜੁਨੈਦ ਖਾਨ ਨੇ ਵਿਰਾਟ ਕੋਹਲੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, ''ਅਸੀ ਦੋਨੋਂ ਇੱਕ-ਦੂਜੇ ਦੇ ਸਾਹਮਣੇ ਚਾਰ ਵਾਰ ਖੇਡੇ ਹਾਂ, ਜਿਨ੍ਹਾਂ 'ਚੋਂ ਤਿੰਨ ਵਾਰ ਮੈਂ ਉਨ੍ਹਾਂ ਨੂੰ ਆਊਟ ਕੀਤਾ ਹੈ। ਉਹ ਸ਼ਾਨਦਾਰ ਬੱਲੇਬਾਜ਼ ਹਨ, ਪਰ ਉਹ ਮੇਰੇ ਸਾਹਮਣੇ ਫੇਲ ਰਹੇ ਹਨ।''


Related News