ਹਿਮਾਚਲ ''ਚ ਬਣੀਆਂ 22 ਦਵਾਈਆਂ ਦੇ ਸੈਂਪਲ ਹੋਏ ਫੇਲ, ਬਾਜ਼ਾਰ ਤੋਂ ਵਾਪਸ ਮੰਗਵਾਇਆ ਜਾਵੇਗਾ ਸਟਾਕ
Sunday, Jun 23, 2024 - 11:55 AM (IST)
ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਬਣੀਆਂ 22 ਦਵਾਈਆਂ ਦੇ ਸੈਂਪਲ ਫੇਲ ਹੋ ਗਏ ਹਨ। ਹਿਮਾਚਲ ਸਮੇਤ ਦੇਸ਼ 'ਚ ਬਣੀਆਂ 52 ਦਵਾਈਆਂ ਮਾਪਦੰਡਾਂ 'ਤੇ ਖਰੀ ਨਹੀਂ ਉਤਰੀਆਂ ਹਨ। ਪਾਉਂਟਾ ਸਾਹਿਬ ਦੀ ਦਵਾਈ ਕੰਪਨੀ ਜੀਨ ਲੈਬਾਰਟਰੀ ਦੇ ਤਿੰਨ ਅਤੇ ਝਾੜਮਾਜਰੀ ਦੀ ਡੇਕਸਿਨ ਫਾਰਮਾ ਦੇ ਦੋ ਨਮੂਨੇ ਇਕੱਠੇ ਫੇਲ ਹੋਏ ਹਨ। ਡਰੱਗ ਕੰਟਰੋਲਰ ਮਨੀਸ਼ ਕੂਪਰ ਨੇ ਕਿਹਾ ਕਿ ਫੇਲ ਹੋਣ ਵਾਲੇ ਫਾਰਮਾਸਿਊਟੀਕਲ ਉਦਯੋਗਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਬਾਜ਼ਾਰ ਤੋਂ ਸਟਾਕ ਵਾਪਸ ਮੰਗਵਾਇਆ ਜਾਵੇਗਾ। ਮਈ ਦੇ ‘ਡਰੱਗ ਅਲਰਟ’ ਵਿਚ ਇਹ ਨਮੂਨੇ ਫੇਲ ਹੋਏ ਹਨ।
ਹਿਮਾਚਲ 'ਚ ਦਵਾਈ ਦੇ ਸੈਂਪਲ ਲੈਣ ਦਾ ਅਨੁਪਾਤ ਹੋਰ ਸੂਬਿਆਂ ਤੋਂ 90 ਫ਼ੀਸਦੀ ਵੱਧ ਹੈ। ਕੇਂਦਰੀ ਡਰੱਗ ਕੰਟਰੋਲ ਸੰਗਠਨ ਨੇ ਮਈ 'ਚ ਦੇਸ਼ ਭਰ 'ਚ ਦਵਾਈਆਂ ਦੇ ਸੈਂਪਲ ਲਏ। ਇਸ 'ਚ ਦੇਸ਼ 'ਚ 52 ਦਵਾਈਆਂ ਮਿਆਰਾਂ 'ਤੇ ਖਰੀਆਂ ਨਹੀਆਂ ਪਾਈਆਂ ਗਈਆਂ। ਸਿਰਮੌਰ ਦੇ 5, ਊਨਾ ਦਾ ਇਕ ਅਤੇ 16 ਸੈਂਪਲ ਸੋਲਨ ਜ਼ਿਲ੍ਹੇ 'ਚ ਫੇਲ ਹੋਏ ਹਨ। ਇਸ 'ਚ ਗਲ਼ੇ ਦਾ ਇੰਫੈਕਸ਼ਨ, ਹਾਈ ਬਲੱਡ ਪ੍ਰੈਸ਼ਰ, ਕੈਂਸਰ, ਦਰਦ, ਬੈਕਟੀਰੀਅਲ ਇੰਫੈਕਸ਼ਨ, ਅਲਸਰ, ਖੰਘ, ਐਲਰਜੀ, ਵਾਇਰਸ ਇੰਫੈਕਸ਼ਨ, ਐਸੀਡਿਟੀ, ਖਾਰਸ਼ ਅਤੇ ਬੁਖ਼ਾਰ ਦੀ ਦਵਾਈ ਦੇ ਸੈਂਪਲ ਸਹੀ ਨਹੀਂ ਪਾਏ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e