ਪੇਸ ਨੇ ਖੇਡਿਆ ਅਜਿਹਾ ਸ਼ਾਟ, ਜਿਸ ਨੂੰ ਦੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ
Wednesday, Jul 25, 2018 - 12:18 AM (IST)
ਜਲੰਧਰ— ਭਾਰਤੀ ਟੈਨਿਸ ਦਿੱਗਜ ਲਿਏਂਡਰ ਪੇਸ 45 ਸਾਲ ਹੋਣ ਦੇ ਬਾਵਜੂਦ ਵੀ ਟੈਨਿਸ 'ਚ ਸਰਗਮ ਹਨ। ਪੇਸ ਨੇ 8 ਵਾਰ ਗ੍ਰੈਂਡ ਸਲੈਮ 'ਤੇ ਕਬਜ਼ਾ ਕੀਤਾ। ਪਿਛਲੇ ਦਿਨ ਪੇਸ ਨੇ ਆਪਣੇ ਟਵਿਟਰ ਅਕਾਊਂਟ 'ਤੇ ਵੀਡੀਓ ਸ਼ੇਅਰ ਕੀਤੀ ਜਿਸ ਨੂੰ ਦੇਖ ਕੇ ਉਸ ਦੇ ਫੈਂਸ ਹੋਰ ਵੀ ਉਤਸ਼ਾਹਿਤ ਹੋ ਗਏ। ਦਰਅਸਲ ਪੇਸ ਨੇ ਆਸਟਰੇਲੀਆ ਓਪਨ-2015 ਦੀ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਮਾਰਟਿਨਾ ਹਿੰਗਸ ਦੇ ਨਾਲ ਜੋੜੀ ਬਣਾਈ ਹੋਈ ਹੈ। ਵੀਡੀਓ 'ਚ ਪੇਸ ਜਿਸ ਖੂਬਸੂਰਤੀ ਨਾਲ ਬਾਲ 'ਤੇ ਸ਼ਾਟ ਲਗਾਉਂਦੇ ਹਨ, ਉਹ ਤੁਹਾਨੂੰ ਬਹੁਤ ਵਧੀਆ ਲੱਗੇਗਾ।
How about that point! #AustralianOpen 2015 pic.twitter.com/7fs9qWrRlO
— Leander Paes (@Leander) July 24, 2018
