ਕਸ਼ਯਪ ਅਤੇ ਸੌਰਭ ਕੈਨੇਡਾ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ''ਚ ਪਹੁੰਚੇ

07/04/2019 1:36:47 PM

ਸਪੋਰਟਸ ਡੈਸਕ— ਰਾਸ਼ਟਰਮੰਡਲ ਖੇਡਾਂ 'ਚ ਬੈਡਮਿੰਟਨ ਦੇ ਸਾਬਕਾ ਚੈਂਪੀਅਨ ਪੀ. ਕਸ਼ਯਪ ਅਤੇ ਮੌਜੂਦਾ ਰਾਸ਼ਟਰੀ ਚੈਂਪੀਅਨ ਸੌਰਭ ਵਰਮਾ ਨੇ ਇੱਥੇ 75,000 ਡਾਲਰ ਇਨਾਮੀ ਰਾਸ਼ੀ ਦੇ ਕੈਨੇਡਾ ਓਪਨ ਸੁਪਰ 100 ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ ਜਿਸ ਨਾਲ ਭਾਰਤ ਲਈ ਦਿਨ ਮਿਲੇ-ਜੁਲੇ ਨਤੀਜਿਆਂ ਵਾਲਾ ਰਿਹਾ। ਛੇਵਾਂ ਦਰਜਾ ਪ੍ਰਾਪਤ ਕਸ਼ਯਪ ਨੇ ਫਰਾਂਸ ਨੇ ਲੁਕਾਸ ਕੋਰਵੀ ਨੂੰ 21-12, 21-17 ਨਾਲ ਹਰਾਇਆ।
PunjabKesari
ਇਕ ਹੋਰ ਭਾਰਤੀ ਸੌਰਭ ਨੇ ਇਕ ਹੋਰ ਪੁਰਸ਼ ਸਿੰਗਲ ਮੈਚ 'ਚ ਕੈਨੇਡਾ ਦੇ ਬੀ.ਆਰ. ਸੰਕੀਰਥ ਨੂੰ 21-14, 21-11 ਹਰਾਇਆ। ਇਸ ਸਾਲ ਇੰਡੀਆ ਓਪਨ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੇ ਕਸ਼ਯਪ ਦਾ ਸਾਹਮਣਾ ਹੁਣ ਚੀਨ ਦੇ ਰੇਨ ਪੇਂਗ ਬੋ ਨਾਲ ਹੋਵੇਗਾ ਜਦਕਿ 26 ਸਾਲਾ ਸੌਰਭ ਦਾ ਮੁਕਾਬਲਾ ਚੀਨ ਦੇ ਇਕ ਹੋਰ ਖਿਡਾਰੀ ਸੁਨ ਫੇਈ ਜਿਆਂਗ ਨਾਲ ਹੋਵੇਗਾ। ਦੂਜੇ ਪਾਸੇ ਹੋਰਨਾਂ ਭਾਰਤੀਆਂ 'ਚ ਅਜੇ ਜੈਰਾਮ, ਐੱਚ.ਐੱਸ. ਪ੍ਰਣਯ ਅਤੇ ਲਕਸ਼ ਸੇਨ ਆਪਣੇ ਮੈਚਾਂ 'ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।


Tarsem Singh

Content Editor

Related News