ਪੀ. ਕੇ. ਐੱਲ. ਦਾ 6ਵਾਂ ਸੈਸ਼ਨ 7 ਅਕਤੂਬਰ ਤੋਂ ਹੋਵੇਗਾ ਸ਼ੁਰੂ

09/17/2018 6:16:35 PM

ਮੁੰਬਈ : ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੇ 6ਵੇਂ ਸੈਸ਼ਨ ਦੀ ਸ਼ੁਰੂਆਤ 5 ਅਕਤੂਬਰ ਦੀ ਬਜਾਏ 7 ਅਕਤੂਬਰ ਤੋਂ ਸ਼ੁਰੂ ਹੋਵੇਗੀ। ਆਯੋਜਕਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਯੋਜਕ ਮਸ਼ਾਲ ਸਪੋਰਟਸ ਪ੍ਰੋ. ਲਿਮ. ਨੇ ਇਸ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਇਸ ਸੈਸ਼ਨ ਦੀ ਸ਼ੁਰੂਆਤ 5 ਅਕਤੂਬਰ ਤੋਂ ਹੋਵੇਗੀ। ਆਯੋਜਕਾਂ ਨੇ ਜਾਰੀ ਇਕ ਬਿਆਨ 'ਚ ਕਿਹਾ, ''ਸਟੇਡੀਅਮਾਂ ਦੀ ਉਪਲੱਬਧਤਾ ਅਤੇ ਕੁਝ ਹੋਰ ਕਾਰਨਾਂ ਕਾਰਨ ਪੀ. ਕੇ. ਐੱਲ. ਦਾ 6ਵਾਂ ਸੈਸ਼ਨ 5 ਅਕਤੂਬਰ ਦੀ ਬਜਾਏ 7 ਅਕਤੂਬਰ ਤੋਂ ਸ਼ੁਰੂ ਹੋਵੇਗਾ। ਬਿਆਨ ਮੁਤਾਬਕ ਟੂਰਨਾਮੈਂਟ ਦਾ ਪਹਿਲਾ ਗੇੜ ਚੇਨਈ ਵਿਚ ਹੀ ਹੋਵੇਗਾ। ਪੇਲਆਫ 30-31 ਦਸੰਬਰ ਨੂੰ ਕੋਚੀ ਵਿਚ ਜਦਕਿ ਫਾਈਨਲ ਅਗਲੇ ਸਾਲ ਪੰਜ ਜਨਵਰੀ ਨੂੰ ਮੁੰਬਈ ਵਿਚ ਖੇਡਿਆ ਜਾਵੇਗਾ।''


Related News