ਸ਼ੈਂਪੇਨ ਖੋਲ ਇੰਗਲੈਂਡ ਨੇ ਮਨਾਇਆ ਜਸ਼ਨ, ਮੋਇਨ ਅਲੀ ਤੇ ਆਦਿਲ ਰਸ਼ੀਦ ਭੱਜੇ ਦੂਰ

Thursday, Sep 13, 2018 - 11:42 AM (IST)

ਨਵੀਂ ਦਿੱਲੀ— ਪੰਜਵੇਂ ਅਤੇ ਆਖਰੀ ਓਵਲ ਟੈਸਟ 'ਚ 118 ਦੌੜਾਂ ਨਾਲ ਫਤਿਹ ਹਾਸਲ ਕਰਦੇ ਹੀ ਇੰਗਲੈਂਡ ਨੇ 1-4 ਤੋਂ ਟੈਸਟ ਸੀਰੀਜ਼ ਆਪਣੇ ਨਾਂ ਕੀਤੀ। ਇਸ ਜਬਰਦਸਤ ਜਿੱਤ ਤੋਂ ਬਾਅਦ ਹੀ ਮੈਦਾਨ 'ਤੇ ਇੰਗਲਿਸ਼ ਖਿਡਾਰੀਆਂ ਨੇ ਖੂਬ ਜਸ਼ਨ ਮਨਾਇਆ। ਕੁਕ ਦੀ ਵਿਦਾਈ ਅਤੇ ਐਂਡਰਸਨ ਦੇ ਇਤਿਹਾਸਕ ਪ੍ਰਦਰਸ਼ਨ ਦੀ ਖੁਸ਼ੀ ਖਿਡਾਰੀਆਂ ਦੇ ਚਿਹਰੇ 'ਤੇ ਸਾਫ ਤੌਰ 'ਤੇ ਦੇਖੀ ਜਾ ਸਕਦੀ ਸੀ। ਪਰ ਦੋ ਖਿਡਾਰੀ ਇਸ ਜਸ਼ਨ ਨੂੰ ਦੂਰ ਤੋਂ ਹੀ ਦੇਖਦੇ ਰਹੇ।


ਇਨ੍ਹਾਂ ਖੁਸ਼ੀਆਂ ਦੇ ਪਲਾਂ ਤੋਂ ਖੁਦ ਨੂੰ ਦੂਰ ਰੱਖਣ ਵਾਲੇ ਉਹ ਦੋ ਖਿਡਾਰੀ ਹਨ,ਆਦਿਲ ਰਸ਼ੀਦ ਅਤੇ ਮੋਇਨ ਅਲੀ। ਮੈਦਾਨ 'ਤੇ ਟੀਮ ਇੰਡੀਆ ਦੀ ਪਾਰਟੀ ਬਿਗਾੜਣ ਵਾਲੀ ਇਸ ਫਿਰਕੀ ਜੋੜੀ ਨੇ ਜਿਵਂ ਹੀ ਸ਼ੈਂਪੇਨ ਖੁਲਦੀ ਦੇਖੀ, ਸਾਥੀ ਖਿਡਾਰੀਆਂ ਤੋਂ ਦੂਰ ਭੱਜ ਉਠੇ, ਦਰਅਸਲ ਆਦਿਲ ਰਸ਼ੀਦ ਅਤੇ ਮੋਇਨ ਅਲੀ ਬਹੁਤ ਧਾਰਮਿਕ ਹਨ ਅਤੇ ਇਸਲਾਮ 'ਚ ਸ਼ਰਾਬ ਦੀ ਮਨਾਹੀ ਹੈ। ਆਪਣੀ ਆਸਥਾ ਦੇ ਚੱਲਦੇ ਹੀ ਇਸ ਤਰ੍ਹਾਂ ਦੇ ਜਸ਼ਨ ਅਤੇ ਪਾਰਟੀਆਂ ਤੋਂ ਦੋਵੇਂ ਖੁਦ ਨੂੰ ਦੂਰ ਰੱਖਦੇ ਹਨ। ਵੈਸੇ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ। ਮੋਇਨ ਅਲੀਂ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਨ। ਹੁਣ ਦੋਵੇਂ ਖਿਡਾਰੀਆਂ ਦਾ ਇਹ ਵੀਡੀਓ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਿਹਾ ਹੈ।


ਇਨ੍ਹਾਂ ਦੋਵਾਂ ਖਿਡਾਰੀਆਂ ਦਾ ਪਾਕਿਸਤਾਨ ਨਾਲ ਗਹਿਰਾ ਨਾਤਾ ਹੈ। ਮੋਇਨ ਅਲੀ ਦਾ ਜਨਮ ਚਾਹੇ ਹੀ ਇੰਗਲੈਂਡ 'ਚ ਹੋਇਆ ਹੋਵੇ ਪਰ ਉਨ੍ਹਾਂ ਦਾ ਰਿਸ਼ਤਾ ਪਾਕਿ,ਕਸ਼ਮੀਰ ਨਾਲ ਹੈ। ਮੋਇਲ ਅਲੀ ਦੇ ਮਾਤਾ-ਪਿਤਾ ਪੀ.ਓ.ਕੇ. ਦੇ ਮੀਰਪੂਰ ਤੋਂ ਹਨ। ਮੋਇਨ ਦੇ ਦਾਦਾ ਨੇ ਬ੍ਰਿਟਿਸ਼ ਲੜਕੀ ਨਾਲ ਵਿਆਹ ਕੀਤਾ ਸੀ, ਜਿਸ ਤੋਂ ਬਾਅਦ ਉਹ ਬ੍ਰਿਟੇਨ 'ਚ ਬਸ ਗਏ। ਮੋਇਨ ਅੰਗਰੇਜ਼ੀ ਉਰਦੂ ਅਤੇ ਪੰਜਾਬੀ ਵੀ ਬੋਲਦੇ ਹਨ।


ਦੂਜੇ ਪਾਸੇ ਆਦਿਲ ਰਸ਼ੀਦ ਦਾ ਵੀ  ਯਾਰਕਸ਼ਾਇਰ 'ਚ ਜਨਮ ਹੋਇਆ ਪਰ ਉਹ ਵੀ ਪਾਕਿਸਤਾਨੀ ਮੂਲ ਦੇ ਹੀ ਹੈ। ਦੋਵੇਂ ਖਿਡਾਰੀਆਂ ਦਾ ਆਪਣੇ ਧਰਮ ਦੇ ਪ੍ਰਤੀ ਝੁਕਅ ਇਕ ਮਿਸਾਲ ਹੈ। ਆਖਰੀ ਟੈਸਟ 'ਚ ਆਦਿਲ ਰਸ਼ੀਦ ਨੇ ਜਿਥੇ 1+2 ਵਿਕਟ ਝਟਕੇ ਤਾਂ ਮੋਇਨ ਅਲੀ ਦੇ ਖਾਤੇ 'ਚ 2+1 ਵਿਕਟ ਆਏ।


Related News