KKR ਦੇ ਇਸ ਟਵੀਟ ਤੋਂ ਭੜਕੇ ਕ੍ਰਿਕਟਰ ਮਨੋਜ ਤਿਵਾਰੀ, ਬੋਲੇ- ਇਹ ਮੇਰੀ ਬੇਇੱਜ਼ਤੀ ਹੈ

05/28/2020 1:50:18 PM

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ 2012 (ਆਈ. ਪੀ. ਐੱਲ.) ਵਿਚ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਗੌਤਮ ਗੰਭੀਰ ਦੀ ਕਹਾਣੀ ਵਿਚ ਪਹਿਲਾ ਖਿਤਾਬ ਜਿੱਤਿਆ ਸੀ। ਕੇ. ਕੇ. ਆਰ. ਨੇ ਐੱਮ. ਏ. ਚਿਦੰਬਰਮ ਸਟੇਡੀਅਮ ਵਿਚ ਡਿਫੈਂਡਿੰਗ ਚੈਂਪੀਅਨ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੂੰ ਹਰਾ ਕੇ ਪਹਿਲੀ ਵਾਰ ਟਰਾਫੀ 'ਤੇ ਕਬਜਾ ਕੀਤਾ ਸੀ। ਇਸ ਹਾਈ ਵੋਲਡੇਜ਼ ਯਾਦਗਾਰ ਫਾਈਨਲ ਮੈਚ ਵਿਚ ਧੋਨੀ ਐਂਡ ਕੰਪਨੀ 191 ਦੌੜਾਂ ਨਾਲ ਬਚਾਅ ਕਰਨ 'ਚ ਸਫਲ ਰਹੀ ਸੀ ਅਤੇ 5 ਵਿਕਟਾਂ ਨਾਲ ਮੈਚ ਹਾਰ ਗਈ ਸੀ। ਇਸ ਤੋਂ ਬਾਅਦ ਗੌਤਮ ਗੰਭੀਰ ਦੀ ਕਪਤਾਨੀ ਦੀ ਰੱਜ ਕੇ ਸ਼ਲਾਘਾ ਹੋਈ ਸੀ। ਉਸ ਸਮੇਂ ਕੇ. ਕੇ. ਆਰ. ਦੀ ਟੀਮ ਵਿਚ ਜੈਕ ਕੈਲਿਸ, ਬ੍ਰੈੱਟ ਲੀ, ਲਕਸ਼ਮੀ ਪਤੀ ਬਾਲਾਜੀ, ਸ਼ਾਕਿਬ ਅਲ ਹਸਨ, ਯੂਸਫ ਪਠਾਨ ਅਤੇ ਮਨੋਜ ਤਿਵਾਰੀ ਵਰਗੇ ਖਿਡਾਰੀ ਸਨ। 27 ਤਾਰੀਖ ਨੂੰ ਕੇ. ਕੇ. ਆਰ. ਨੇ ਆਪਣੀ ਇਸ ਜਿੱਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਜਿਸ ਤੋਂ ਬਾਅਦ ਮਨੋਜ ਤਿਵਾਰੀ ਨਾਰਾਜ਼ ਹੋ ਗਏ। 

ਦਰਅਸਲ ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੇ ਆਫੀਸ਼ਿਅਲ ਟਵਿੱਟਰ ਹੈਂਡਲ ਤੋਂ 27 ਮਈ 2012 ਦੇ ਦਿਨ ਜਿੱਤੇ ਗਏ ਅਤੇ ਆਪਣੇ ਇਸ ਪਹਿਲੇ ਖਿਤਾਬ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਪਰ ਇਸ ਜਸ਼ਨ ਵਿਚ ਮਨੋਜ ਤਿਵਾਰੀ ਅਤੇ ਸ਼ਾਕਿਬ ਅਲ ਹਸਨ ਨੂੰ ਟੈਗ ਨਹੀਂ ਕੀਤਾ ਗਿਆ,ਜਿਸ ਨਾਲ ਮਨੋਜ ਤਿਵਾਰੀ ਨਾਰਾਜ਼ ਹੋ ਗਏ। ਮਨੋਜ ਤਿਵਾਰੀ ਨੇ ਆਪਣਾ ਆਖਰੀ ਮੈਚ ਭਾਰਤ ਦੇ ਲਈ 2015 ਵਿਚ ਖੇਡੇ ਸੀ। 

ਮਨੋਜ ਤਿਵਾਰੀ ਨੇ ਟਵੀਟ 'ਤੇ ਰਿਪਲਾਈ ਕਰਦਿਆਂ ਲਿਖਿਆ ਕਿ ਹਾਂ ਹੋਰ ਵੀ ਖਿਡਾਰੀਆਂ ਦੇ ਨਾਲ ਮੇਰੀਆਂ ਵੀ ਕੁਝ ਯਾਦਾਂ, ਭਾਵਨਾਵਾਂ ਹਨ ਜੋ ਹਮੇਸ਼ਾ ਰਹਿਣਗੀਆਂ ਪਰ ਕੇ. ਕੇ. ਆਰ. ਦੇ ਟਵੀਟ ਤੋਂ ਬਾਅਦ ਮੈਂ ਦੇਖਿਆ ਕਿ ਉਹ ਮੈਨੂੰ ਟੈਗ ਕਰਨਾ ਭੁੱਲ ਗਏ ਹਨ। ਇਹ ਮੇਰੀ ਬੇਇੱਜ਼ਤੀ ਹੈ। ਇਹ ਟਵੀਟ ਹਮੇਸ਼ਾ ਮੇਰੇ ਕਰੀਬ ਰਹੇਗਾ ਤੇ ਮੈਨੂੰ ਨਿਰਾਸ਼ ਕਰਦਾ ਰਹੇਗਾ।


Ranjit

Content Editor

Related News