ਸਾਡਾ ਧਿਆਨ ਭਾਰਤ ਦੇ ਟਾਪ-3 ਬੱਲੇਬਾਜ਼ਾਂ ਨੂੰ ਜਲਦੀ ਆਊਟ ਕਰਨ ''ਤੇ : ਫਿੰਚ
Friday, Jan 11, 2019 - 10:22 PM (IST)
ਸਿਡਨੀ— ਆਸਟਰੇਲੀਆ ਦੇ ਵਨ ਡੇ ਕਪਤਾਨ ਆਰੋਨ ਫਿੰਚ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਬੱਲੇਬਾਜ਼ੀ ਚੋਟੀ ਦੇ ਤਿੰਨ ਖਿਡਾਰੀਆਂ 'ਤੇ ਕਾਫੀ ਨਿਰਭਰ ਹੈ ਤੇ ਉਸਦੀ ਟੀਮ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਲੜੀ ਵਿਚ ਇਸ ਕਮਜ਼ੋਰ ਕੜੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗੀ। ਫਿੰਚ ਨੇ ਕਿਹਾ ਕਿ ਉਸਦੀ ਟੀਮ ਦਾ ਟੀਚਾ ਭਾਰਤ ਦੇ ਟਾਪ-3 ਬੱਲੇਬਾਜ਼ਾਂ ਸ਼ਿਖਰ ਧਵਨ, ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਸਸਤੇ ਵਿਚ ਆਊਟ ਕਰਨਾ ਹੋਵੇਗਾ। ਫਿੰਚ ਨੇ ਨਾਲ ਹੀ ਕਿਹਾ ਕਿ ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਧੋਨੀ ਵਰਗੇ ਖਿਡਾਰੀ ਆਪਣੀ ਭੂਮਿਕਾ ਨਿਭਾ ਸਕਦੇ ਹਨ। ਟਾਪ-3 ਬੇਹੱਦ ਮਹੱਤਵਪੂਰਨ ਹੈ ਪਰ ਤੁਸੀਂ ਇਨ੍ਹਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਨਹੀਂ ਤਾਂ ਇਹ ਤੁਹਾਨੂੰ ਪ੍ਰੇਸ਼ਾਨ ਕਰਨਗੇ।''
