ਓਰਲੈਂਡੋ ਨੇ ਪੁਰਤਗਾਲ ਦੇ ਨੈਨੀ ਨਾਲ 3 ਸਾਲ ਦਾ ਕੀਤਾ ਇਕਰਾਰ
Wednesday, Feb 20, 2019 - 03:25 AM (IST)

ਮਿਆਂਮੀ— ਮੇਨਚੇਸਟਰ ਯੂਨਾਈਟਡ ਦੇ ਨਾਲ 4 ਵਾਰ ਪ੍ਰੀਮੀਅਰ ਲੀਗ ਤੇ 2008 'ਚ ਯੂਐਫਾ ਚੈਂਪੀਅਨਸ ਲੀਗ ਦਾ ਖਿਤਾਬ ਜਿੱਤਣ ਵਾਲੇ ਪੁਰਤਗਾਲ ਦੇ ਵਿੰਗਰ ਨੈਨੀ ਨੇ ਮੇਜਰ ਲੀਗ ਸਾਕਰ ਟੀਮ ਓਰਲੈਂਡੋ ਸਿਟੀ ਦੇ ਨਾਲ 3 ਸਾਲ ਦਾ ਇਕਰਾਰ ਕੀਤਾ ਹੈ। ਇਸ 32 ਸਾਲਾ ਖਿਡਾਰੀ ਨੇ 2016 'ਚ ਪੁਰਤਗਾਲ ਨੂੰ ਯੂਰਪੀ ਖਿਤਾਬ ਦਿਵਾਉਣ ਵਿਚ ਅਹਿਮ ਭੂਮੀਕਾ ਨਿਭਾਈ ਸੀ। ਲਿਸਬਨ ਤੋਂ ਫ੍ਰੀ ਟ੍ਰਾਂਸਟਰ 'ਤੇ ਫਲੋਰਿਡਾ ਦੀ ਟੀਮ ਨਾਲ ਜੁੜੇ ਹਨ।