ਅਹਿਮਦਾਬਾਦ ''ਚ 4 ਅਕਤੂਬਰ ਨੂੰ ਵਿਸ਼ਵ ਕੱਪ ਦੀ ਓਪਨਿੰਗ ਸੈਰੇਮਨੀ, ਜਾਣੋ ਇਸ ਨਾਲ ਜੁੜੀਆਂ ਖ਼ਾਸ ਗੱਲਾਂ

08/27/2023 5:57:04 PM

ਸਪੋਰਟਸ ਡੈਸਕ- ਵਿਸ਼ਵ ਕੱਪ 2023 ਦਾ ਪਹਿਲਾ ਮੈਚ 5 ਅਕਤੂਬਰ ਨੂੰ ਖੇਡਿਆ ਜਾਵੇਗਾ। ਪਹਿਲੇ ਮੈਚ 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ 4 ਅਕਤੂਬਰ ਨੂੰ ਵਿਸ਼ਵ ਕੱਪ ਓਪਨਿੰਗ ਸੈਰੇਮਨੀ ਦਾ ਆਯੋਜਨ ਹੋਣਾ ਹੈ। ਵਿਸ਼ਵ ਕੱਪ ਓਪਨਿੰਗ ਸੈਰੇਮਨੀ ਦਾ ਆਯੋਜਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ। ਆਈਸੀਸੀ ਨੇ ਇਸ ਦਿਨ ਨੂੰ ਆਈਸੀਸੀ ਕੈਪਟਨ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਵਿਸ਼ਵ ਕੱਪ ਤੋਂ ਪਹਿਲਾਂ ਆਖਰੀ ਅਭਿਆਸ ਮੈਚ 3 ਅਕਤੂਬਰ ਨੂੰ ਖੇਡਿਆ ਜਾਵੇਗਾ।
ਨਰਿੰਦਰ ਮੋਦੀ ਸਟੇਡੀਅਮ 'ਚ ਵਿਸ਼ਵ ਕੱਪ ਓਪਨਿੰਗ ਸੈਰੇਮਨੀ
ਇਸ ਤੋਂ ਪਹਿਲਾਂ 4 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਵਿਸ਼ਵ ਕੱਪ ਓਪਨਿੰਗ ਸੈਰੇਮਨੀ 'ਚ ਸਾਰੀਆਂ ਟੀਮਾਂ ਦੇ ਕਪਤਾਨ ਮੌਜੂਦ ਰਹਿਣਗੇ। ਇਸ ਦੌਰਾਨ ਰੰਗਾਰੰਗ ਪ੍ਰੋਗਰਾਮ ਅਤੇ ਮੈਗਾ ਇਵੈਂਟ ਹੋਵੇਗਾ। ਹਾਲਾਂਕਿ ਅਗਲੇ ਦਿਨ ਯਾਨੀ 5 ਅਕਤੂਬਰ ਤੋਂ ਵਿਸ਼ਵ ਕੱਪ ਸ਼ੁਰੂ ਹੋਵੇਗਾ। ਪਹਿਲੇ ਮੈਚ 'ਚ ਨਿਊਜ਼ੀਲੈਂਡ ਦਾ ਸਾਹਮਣਾ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਹੋਵੇਗਾ।

ਇਹ ਵੀ ਪੜ੍ਹੋ- ਲਿਓਨਲ ਮੇਸੀ ਨੇ ਮੇਜਰ ਲੀਗ ਸੌਕਰ ਮੀਡੀਆ ਨਿਯਮਾਂ ਦਾ ਕੀਤਾ ਉਲੰਘਣ
ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੀਆਂ ਟੀਮਾਂ ਅਤੇ ਕਪਤਾਨ
ਭਾਰਤ- ਰੋਹਿਤ ਸ਼ਰਮਾ
ਪਾਕਿਸਤਾਨ- ਬਾਬਰ ਆਜ਼ਮ

ਇੰਗਲੈਂਡ- ਜੋਸ ਬਟਲਰ
ਆਸਟ੍ਰੇਲੀਆ- ਪੈਟ ਕਮਿੰਸ

ਨਿਊਜ਼ੀਲੈਂਡ- ਟੌਮ ਲਾਥਮ (ਜੇਕਰ ਕੇਨ ਵਿਲੀਅਮਸਨ ਉਪਲੱਬਧ ਨਹੀਂ ਹੋਣਗੇ ਤਾਂ)

ਸ਼੍ਰੀਲੰਕਾ- ਦਾਸ਼ੁਨ ਸ਼ਨਾਕਾ
ਬੰਗਲਾਦੇਸ਼- ਸ਼ਾਕਿਬ ਅਲ ਹਸਨ

ਨੀਦਰਲੈਂਡਜ਼- ਸਕਾਟ ਐਡਵਰਡਸ
ਦੱਖਣੀ ਅਫਰੀਕਾ-ਤੇਂਬਾ ਬਾਵੁਮਾ
ਅਫਗਾਨਿਸਤਾਨ- ਹਸਮਤੁੱਲਾਹ ਸ਼ਾਹਿਦੀ

ਇਹ ਵੀ ਪੜ੍ਹੋ- ਮੈਚ ਦੇਖਣ ਪਾਕਿ ਜਾਣਗੇ ਰੋਜਰ ਬਿੰਨੀ ਤੇ ਰਾਜ਼ੀਵ ਸ਼ੁਕਲਾ, BCCI ਨੇ PCB ਦਾ ਸੱਦਾ ਕੀਤਾ ਸਵੀਕਾਰ
ਮਹੱਤਵਪੂਰਨ ਗੱਲ ਇਹ ਹੈ ਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਵਿਸ਼ਵ ਕੱਪ ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਆਸਟ੍ਰੇਲੀਆ ਦੇ ਵਿਚਾਲੇ ਮੁਕਾਬਲੇ ਨਾਲ ਕਰੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਚ 8 ਅਕਤੂਬਰ ਨੂੰ ਚੇਨਈ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ 14 ਅਕਤੂਬਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਮੈਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਦਾ ਟਾਈਟਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਣਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News