17 ਸਾਲ ਪਹਿਲਾਂ ਸਹਿਵਾਗ ਦੇ ਤੂਫ਼ਾਨ ’ਚ ਉਡਿਆ ਸੀ ਪਾਕਿਸਤਾਨ, ਮੁਲਤਾਨ ’ਚ ਰਚਿਆ ਸੀ ਇਤਿਹਾਸ

03/29/2021 1:58:10 PM

ਸਪੋਰਟਸ ਡੈਸਕ— 29 ਮਾਰਚ ਦਾ ਦਿਨ ਭਾਰਤੀ ਕ੍ਰਿਕਟ ਲਈ ਯਾਦਗਾਰ ਹੈ। ਅੱਜ ਹੀ 17 ਸਾਲ ਪਹਿਲਾਂ 2004 ਨੂੰ ਭਾਰਤ ਦੇ ਸਾਬਕਾ ਧਮਾਕੇਦਾਰ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਭਾਰਤ ਵੱਲੋਂ ਪਹਿਲਾ ਤੀਹਰਾ ਸੈਂਕੜਾ ਜੜਿਆ ਸੀ। ਸਹਿਵਾਗ ਨੇ ਇਹ ਸ਼ਾਨਦਾਰ ਪਾਰੀ ਪਾਕਿਸਤਾਨ ਵਿਰੁੱਧ ਮੁਲਤਾਨ ’ਚ ਖੇਡੀ ਸੀ। ਉਦੋਂ ਤੋਂ ਹੀ ਇਹ ‘ਨਜ਼ਫ਼ਗੜ੍ਹ ਦਾ ਨਵਾਬ’ ਪ੍ਰਸ਼ੰਸਕਾਂ ਵਿਚਾਲੇ ‘ਮੁਲਤਾਨ ਦਾ ਸੁਲਤਾਨ’ ਦੇ ਨਾਂ ਤੋਂ ਮਸ਼ਹੂਰ ਹੋ ਗਿਆ।
ਇਹ ਵੀ ਪੜ੍ਹੋ : ਇਸ ਕਾਰਨ ਵਿਰਾਟ ਦੀ ਕਪਤਾਨੀ ’ਚ ਲਗਾਤਾਰ ਜਿੱਤ ਰਹੀ ਟੀਮ ਇੰਡੀਆ : ਗਾਵਸਕਰ

ਸਹਿਵਾਗ ਦਾ ਧਮਾਕੇਦਾਰ ਤੀਹਰਾ ਸੈਂਕੜਾ
ਸਹਿਵਾਗ ਨੇ 375 ਗੇਂਦਾਂ ’ਤੇ 309 ਦੌੜਾਂ ਦੀ ਪਾਰੀ ਖੇਡੀ। ਆਪਣੀ ਇਸ ਪਾਰੀ ’ਚ ਉਨ੍ਹਾਂ ਨੇ 39 ਚੌਕੇ ਤੇ 6 ਛੱਕੇ ਜੜੇ। ਉਨ੍ਹਾਂ ਦਾ ਸਟ੍ਰਾਈਕ ਰੇਟ ਵਨ-ਡੇ ਕ੍ਰਿਕਟ ਦੀ ਤਰ੍ਹਾਂ 82 ਦੇ ਉੱਪਰ ਰਿਹਾ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇਸ ਟੈਸਟ ਮੈਚ ਦੀ ਪਹਿਲੀ ਪਾਰੀ ’ਚ 5 ਵਿਕਟਾਂ ਗੁਆ ਕੇ 675 ਦੌੜਾਂ ’ਤੇ ਪਾਰੀ ਐਲਾਨੀ। ਇਸ ਦੇ ਜਵਾਬ ’ਚ ਪਾਕਿਸਤਾਨ ਦੀ ਪਹਿਲੀ ਪਾਰੀ 407 ਦੌੜਾਂ ਤੇ ਫ਼ੋਲੋਆਨ ਦੇ ਬਾਅਦ ਦੂਜੀ ਪਾਰੀ ’ਚ 267 ਦੌੜਾਂ ’ਤੇ ਹੀ ਸਿਮਟ ਗਈ। ਇਸ ਮੈਚ ਨੂੰ ਭਾਰਤ ਨੇ ਇਕ ਪਾਰੀ ਤੇ 52 ਦੌੜਾਂ ਨਾਲ ਜਿੱਤਿਆ ਸੀ।  ਸਹਿਵਾਗ ਨੇ ਆਪਣੀ ਪਾਰੀ ’ਚ ਪਾਕਿਸਤਾਨੀ ਗੇਂਦਬਾਜ਼ ਸਕਲੈਨ ਮੁਸ਼ਤਾਕ ਦਾ ਸਭ ਤੋਂ ਜ਼ਿਆਦਾ ਕੁੱਟਾਪਾ ਚਾੜਿ੍ਹਆ ਸੀ। ਭਾਰਤੀ ਬੱਲੇਬਾਜ਼ਾਂ ਨੇ ਮੁਸ਼ਤਾਕ ਦੇ 43 ਓਵਰਾਂ ’ਚ 204 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ੱਬੀਰ ਅਹਿਮਦ ਦੇ 31 ਓਵਰਾਂ ’ਚ 122 ਦੌੜਾਂ ਬਣੀਆਂ ਸਨ। ਮੈਚ ’ਚ ਤੇਜ਼ ਗੇਂਦਬਾਜ਼ ਮੁਹੰਮਦ ਸਾਮੀ ਨੂੰ 2 ਵਿਕਟਾਂ, ਸਕਲੈਨ ਤੇ ਇਮਰਾਨ ਫ਼ਤਿਹ ਨੂੰ 1-1 ਵਿਕਟ ਮਿਲਿਆ ਸੀ।
ਇਹ ਵੀ ਪੜ੍ਹੋ : IPL 2021 ਖੇਡਣ ਲਈ ਪੂਰੀ ਤਰ੍ਹਾਂ ਨਾਲ ਫਿੱਟ ਤੇ ਤਿਆਰ ਹੈ ਸ਼ੰਮੀ
 
ਅੱਜ ਤੀਹਰੇ ਸੈਂਕੜੇ ਨੂੰ ਯਾਦ ਕਰਦੇ ਹੋਏ ਸਹਿਵਾਗ ਨੇ ਟਵੀਟ ਕੀਤਾ। ਸਹਿਵਾਗ ਨੇ ਲਿਖਿਆ ਲਿਖਿਆ, 29 ਮਾਰਚ - ਇਹ ਮੇਰੇ ਲਈ ਇਕ ਬੇਹੱਦ ਖ਼ਾਸ ਤਾਰੀਖ਼ ਹੈ। ਟੈਸਟ ਕ੍ਰਿਕਟ ’ਚ ਤੀਹਰਾ ਸੈਂਕੜਾ ਲਾਉਣ ਵਾਲਾ ਪਹਿਲਾ ਭਾਰਤੀ ਬਨਣ ਦਾ ਸਨਮਾਨ ਮਿਲਿਆ। ਸੋਨੇ ’ਤੇ ਸੁਹਾਗਾ ਪਾਕਿਸਤਾਨ ਖ਼ਿਲਾਫ਼ ਮੁਲਤਾਨ ’ਚ ਸਕੋਰ ਕਰਨਾ ਸੀ। ਸੰਜੋਗ ਨਾਲ 4 ਸਾਲ ਬਾਅਦ ਉਸੇ ਤਾਰੀਖ਼ ਨੂੰ ਦੱਖਣੀ ਅਫ਼ਰੀਕਾ ਵਿਰੁੱਧ 319 ’ਤੇ ਆਊਟ ਹੋ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News