ਬ੍ਰਿਟਿਸ਼ ਓਪਨ ''ਚ ਲਾਹਿੜੀ ਦੇ ਖੇਡਣ ਦੀ ਪੁਸ਼ਟੀ, ਕਪੂਰ ਵੀ ਹਿੱਸਾ ਲੈਣਗੇ

07/12/2017 2:46:55 PM

ਸਕਾਟਲੈਂਡ— ਭਾਰਤ ਦੇ ਅਨਿਰਬਾਨ ਲਾਹਿੜੀ ਦੇ 146ਵੀਂ ਓਪਨ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਦੀ ਪੁਸ਼ਟੀ ਹੋ ਗਈ ਹੈ। ਰਾਇਲ ਐਂਡ ਐਨਸ਼ੀਏਂਟ ਨੇ ਇਹ ਪੁਸ਼ਟੀ ਕੀਤੀ। ਦੋ ਹਫਤੇ ਤੋਂ ਵੀ ਘੱਟ ਸਮੇਂ ਪਹਿਲਾਂ 30 ਸਾਲ ਦੇ ਹੋਏ ਲਾਹਿੜੀ ਦੁਨੀਆ ਦੇ ਇਸ ਸਭ ਤੋਂ ਪੁਰਾਣੇ ਮੇਜਰ ਟੂਰਨਾਮੈਂਟ 'ਚ ਲਗਾਤਾਰ ਚੌਥੀ ਅਤੇ ਕੁੱਲ ਪੰਜਵੀਂ ਵਾਰ ਹਿੱਸਾ ਲਾ ਰਹੇ ਹਨ।

ਲਾਹਿੜੀ ਨੇ 2014 ਅਮਰੀਕੀ ਓਪਨ ਤੋਂ ਲਗਾਤਾਰ 10 ਮੇਜਰ ਖੇਡੇ ਸਨ ਪਰ ਇਸ ਤੋਂ ਬਾਅਦ ਉਹ ਇਸ ਸਾਲ ਮਾਸਟਰਸ ਅਤੇ ਅਮਰੀਕੀ ਓਪਨ ਦੇ ਲਈ ਕੁਆਲੀਫਾਈ ਕਰਨ 'ਚ ਅਸਫਲ ਰਹੇ। ਲਾਹਿੜੀ ਤੋਂ ਪਹਿਲਾਂ ਸ਼ਿਵ ਕਪੂਰ ਵੀ ਇਸ ਟੂਰਨਾਮੈਂਟ ਦੇ ਲਈ ਕੁਆਲੀਫਾਈ ਕਰ ਚੁੱਕੇ ਹਨ। ਪਹਿਲੀ ਵਾਰ ਇਹ ਦੋਵੇਂ ਇਕੱਠਿਆਂ ਇਸ ਟੂਰਨਾਮੈਂਟ 'ਚ ਖੇਡਣਗੇ।


Related News