ਵਨ ਡੇ ਸੀਰੀਜ਼ : ਭਾਰਤ- ਇੰਡੀਜ਼ ਵਿਚਾਲੇ ਪਹਿਲਾਂ ਮੁਕਾਬਲਾ ਚੜ੍ਹਿਆ ਮੀਂਹ ਦੀ ਭੇਟ

06/24/2017 9:19:56 PM

ਪੋਰਟ ਆਫ ਸਪੇਨ— ਚੈਂਪੀਅਨ ਟਰਾਫੀ 'ਚ ਪਾਕਿਸਤਾਨ ਤੋਂ ਹਾਰਨ ਦੇ ਬਾਅਦ ਸ਼ੁੱਕਰਵਾਰ ਨੂੰ ਵੈਸਟ ਇੰਡੀਜ਼ ਦੌਰੇ 'ਤੇ ਗਈ ਭਾਰਤੀ ਟੀਮ ਨਾਲ ਪਹਿਲਾਂ ਮੁਕਾਬਲਾ ਖੇਡਿਆ ਗਿਆ ਪਰ ਮੈਚ ਦੌਰਾਨ ਮੀਂਹ ਕਾਰਨ ਮੈਚ ਰੱਦ ਕਰ ਦਿੱਤਾ ਗਿਆ। ਇਸ ਦੌਰਾਨ ਵੈਸਟ ਇੰਡੀਜ਼ ਨੇ ਪਹਿਲਾ ਟਾਸ ਜਿੱਤ ਕੇ ਭਾਰਤ ਖਿਲਾਫ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੈਚ ਇੱਥੇ ਕਿਊਨ ਪਾਰਕ ਓਵਲ 'ਚ ਖੇਡਿਆ ਗਿਆ। ਇਸ ਦੌਰਾਨ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ ਅਜਿੰਕਯ ਰਹਾਨੇ ਅਤੇ ਸ਼ਿਖਰ ਧਵਨ ਨੇ ਵਧੀਆ ਸਾਂਝੇਦਾਰੀ ਕੀਤੀ, ਅਜਿੰਕਯ ਰਿਹਾਨੇ 78 ਗੇਂਦਾਂ 'ਚ 62 ਦੌੜਾਂ ਬਣਾ ਕੇ ਅਲਜ਼ਾਰੀ ਜੋਸਫ ਦੀ ਗੇਂਦ 'ਤੇ ਹੋਲਡਰ ਦੇ ਹੱਥਾਂ 'ਚ ਕੈਚ ਫੜਾ ਕੇ ਆਊਟ ਹੋ ਗਏ 'ਤੇ ਧਵਨ ਵੀ 87 ਦੌੜਾਂ ਬਣਾ ਕੇ ਆਊਟ ਹੋ ਗਿਆ। ਕਪਤਾਨ ਵਿਰਾਟ ਕੋਹਲੀ ਨੇ ਅਜੇਤੂ 32 ਦੌੜਾਂ 'ਤੇ ਅਜੇਤੂ ਧੋਨੀ ਨੇ 9 ਦੌੜਾਂ ਬਣਾ ਕੇ ਨਾਲ ਕ੍ਰੀਜ਼ 'ਤੇ ਮੌਜੂਦ ਸਨ। ਜੇਸਨ ਹੋਲਡਰ, ਅਲਜ਼ਾਰੀ ਜੋਸੇਫ ਅਤੇ ਦੇਵੇਂਦਰਾ ਬਿਸ਼ੂ ਨੇ 1-1 ਵਿਕਟ ਹਾਸਲ ਕੀਤੀ।


Related News