ICC ਵਨਡੇ ਰੈਕਿੰਗ ''ਚ ਵਿਸ਼ਵ ਦੀ ਨੰਬਰ 1 ਬੱਲੇਬਾਜ਼ ਬਣੀ ਸਮ੍ਰਿਤੀ ਮੰਧਾਨਾ

Saturday, Feb 02, 2019 - 09:07 PM (IST)

ਨਵੀਂ ਦਿੱਲੀ— ਭਾਰਤੀ ਮਹਿਲਾ ਟੀਮ ਦੀ ਓਪਨਿੰਗ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਨਿਊਜ਼ੀਲੈਂਡ ਨਾਲ ਖੇਡੀ ਗਈ 3 ਮੈਚਾਂ ਦੀ ਵਨਡੇ ਸੀਰੀਜ਼ 'ਚ ਤਾਬੜਤੋੜ ਦੌੜਾਂ ਬਣਾ ਕੇ ਵਨਡੇ ਰੈਕਿੰਗ 'ਚ ਪਹਿਲਾਂ ਸਥਾਨ ਹਾਸਲ ਕਰ ਲਿਆ ਹੈ। ਮੰਧਾਨਾ ਨੇ 3 ਸਥਾਨ ਦੀ ਉਛਾਲ ਲਗਾਉਂਦੇ ਹੋਏ 751 ਰੈਟਿੰਗ ਪੁਆਇੰਟ ਦੇ ਨਾਲ ਪਹਿਲਾਂ ਸਥਾਨ ਹਾਸਲ ਕੀਤਾ ਹੈ ਜਦਕਿ ਦੂਜੇ 70 ਰੈਟਿੰਗ ਅੰਕ (681) ਦੇ ਨਾਲ ਐਲੀਸ ਪੇਰੀ ਦੂਜੇ ਸਥਾਨ 'ਤੇ ਹੈ।

PunjabKesari
ਸੀਰੀਜ਼ 'ਚ ਮੰਧਾਨਾ ਨੇ ਆਪਣੇ ਵਨਡੇ ਕਰੀਅਰ ਦੇ ਚੌਥਾ ਸੈਂਕੜਾ ਲਗਾਉਂਦੇ ਹੋਏ ਵਨਡੇ ਰੈਕਿੰਗ 'ਚ ਆਸਟਰੇਲੀਆ ਦੀ ਐਲੀਸ ਪੇਰੀ ਅਤੇ ਮੇਗ ਲੈਨਿੰਗ ਤੋਂ ਅੱਗੇ ਨਿਕਲੀ। ਸਾਲ 2018 ਤੋਂ ਹੀ ਮੰਧਾਨਾ ਵਨਡੇ ਕ੍ਰਿਕਟ 'ਚ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਨੇ ਸਾਲ 2018 ਤੋਂ ਹੁਣ ਤੱਕ ਖੇਡੇ 15 ਮੈਚਾਂ 'ਚ 2 ਸੈਂਕੜੇ ਅਤੇ 8 ਅਰਧ ਸੈਂਕੜੇ ਲਗਾਏ। ਉੱਥੇ ਹੀ ਪਿਛਲੇ ਸਾਲ ਮਾਰਚ 'ਚ ਡੈਬਿਊ ਕਰਨ ਵਾਲੀ 18 ਸਾਲਾਂ ਭਾਰਤ ਦੀ ਨੌਜਵਾਨ ਖਿਡਾਰੀ ਡੇਮਿਮਾ ਰੋਡ੍ਰਿਗਸ ਨੇ 64 ਅੰਕਾਂ ਦੀ ਜ਼ਬਰਦਸਤ ਉਛਾਂਲ ਲਗਾਉਂਦੇ ਹੋਏ 61ਵੇਂ ਸਥਾਨ 'ਤੇ ਪਹੁੰਚ ਗਈ ਹੈ। ਰੋਡ੍ਰਿਗਸ ਨੇ ਹੁਣ ਸਿਰਫ 7 ਵਨਡੇ ਮੈਚ ਖੇਡੇ ਹਨ।

PunjabKesari
ਗੇਂਦਬਾਜ਼ੀ ਰੈਕਿੰਗ ਦੀ ਗੱਲ ਕਰੀਏ ਤਾਂ ਭਾਰਤ ਦੀ ਸਪਿਨ ਗੇਂਦਬਾਜ਼ ਪੂਨਮ ਯਾਦਵ ਅਤੇ ਦੀਪਤੀ ਸ਼ਰਮਾ ਨੇ 5-5 ਸਥਾਨ ਦਾ ਜੰਮ ਲਿਆ ਹੈ ਅਤੇ ਦੋਵੇਂ 8ਵੇਂ ਅਤੇ 9ਵੇਂ ਸਥਾਨ 'ਤੇ ਪਹੁੰਚ ਗਈਆਂ ਹਨ। ਪੂਨਮ ਨੇ ਨਿਊਜ਼ੀਲੈਂਡ ਖਿਲਾਫ ਸੀਰੀਜ਼ 'ਚ 6 ਵਿਕਟਾਂ ਜਦਕਿ ਦੀਪਤੀ ਨੇ 4 ਵਿਕਟਾਂ ਹਾਸਲ ਕੀਤੀਆਂ। ਸੀਰੀਜ਼ 'ਚ 5 ਵਿਕਟਾਂ ਲੈਣ ਵਾਲੀ ਏਕਤਾ ਵਿਸ਼ਟ 9 ਸਥਾਨ ਉੱਪਰ ਪਹੁੰਚ ਗਈ ਹੈ ਹੁਣ ਉਹ 13ਵੀਂ ਰੈਕਿੰਗ 'ਤੇ ਪਹੁੰਚ ਗਈ ਹੈ। ਹਾਲਾਂਕਿ ਭਾਰਤੀ ਟੀਮ ਦੀ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਗੇਂਦਬਾਜ਼ੀ ਰੈਕਿੰਗ 'ਚ ਸਭ ਤੋਂ ਉੱਪਰ ਹੈ। ਉਸ ਦੇ ਸਕੋਰ 'ਚ ਅੰਕਾਂ ਦਾ ਵਾਧਾ ਹੋਇਆ ਹੈ ਜਿਸ ਨਾਲ ਉਹ ਚੌਥੇ ਸਥਾਨ 'ਤੇ ਆ ਗਈ ਹੈ। ਗੇਂਦਬਾਜ਼ੀ ਰੈਕਿੰਗ 'ਚ ਝੂਲਨ ਹੁਣ ਪਾਕਿਸਤਾਨ ਦੀ ਸਨਾ ਮੀਰ, ਆਸਟਰੇਲੀਆ ਦੀ ਮੇਗਨ ਸਕਟ ਅਤ ਦੱਖਣੀ ਅਫਰੀਕਾ ਦੀ ਮਰੀਜੇਨ ਕੈਪ ਤੋਂ ਪਿੱਛੇ ਹੈ।


Related News