ਇਕ ਵਾਰ ਫਿਰ ਧੋਨੀ ਨੇ ਆਪਣੇ ਫੈਨ ਨਾਲ ਲਾਈ ਰੇਸ, ਕੀਤਾ ਕੁਝ ਆਜਿਹਾ (Video)

03/18/2019 1:24:30 PM

ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਟੀਮ ਚੇਨਈ ਸੁਪਰ ਕਿੰਗਜ਼ ਫਿਰ ਤੋਂ ਖਿਤਾਬ 'ਤੇ ਕਬਜਾ ਕਰਨ ਦੀਆਂ ਤਿਆਰੀਆਂ 'ਚ ਲੱਗੀ ਹੈ। ਆਈ. ਪੀ. ਐੱਲ. ਸੀਜ਼ਨ ਦੀ ਸ਼ੁਰੂਆਤ 23 ਮਾਰਚ ਨੂੰ ਹੋਣੀ ਹੈ, ਜਿਸ ਦਾ ਪਹਿਲਾ ਮੁਕਾਬਲਾ ਚੇਨਈ ਅਤੇ ਬੈਂਗਲੁਰੂ ਵਿਚਾਲੇ ਹੋਣਾ ਹੈ। ਪਿਛਲੇ ਸੀਜ਼ਨ ਦੀ ਚੈਂਪੀਅਨ ਚੇਨਈ ਟੀਮ ਨੇ ਐਤਵਾਰ ਖੂਬ ਨੈਟ ਪ੍ਰੈਕਟਿਸ ਕੀਤੀ। ਉੱਥੇ ਹੀ ਇਸ ਦੌਰਾਨ ਕਪਤਾਨ ਧੋਨੀ ਇਕ ਵਾਰ ਫਿਰ ਆਪਣੇ ਇਕ ਪ੍ਰਸ਼ੰਸਕ ਦੇ ਨਾਲ ਮੈਦਾਨ 'ਤੇ ਰੇਸ ਲਾਉਂਦੇ ਦਿਸੇ। ਧੋਨੀ ਫਨੀ ਅੰਦਾਜ਼ ਵਿਚ ਪ੍ਰਸ਼ੰਸ਼ਕ ਨੂੰ ਰਿਐਕਸ਼ਨ ਦਿੰਦੇ ਵੀ ਦਿਸੇ ਜਿਸ ਦਾ ਵੀਡੀਓ ਚੇਨਈ ਟੀਮ ਦੇ ਟਵਿੱਟਰ ਅਕਾਊਂਟ 'ਤੇ ਅਪਲੋਡ ਕੀਤਾ ਗਿਆ ਹੈ।

PunjabKesari

ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਧੋਨੀ ਬੱਲੇਬਾਜ਼ੀ ਪ੍ਰੈਕਟਿਸ ਕਰ ਰਹੇ ਸੀ। ਉਸ ਦੇ ਕੋਲ ਤੇਜ਼ ਗੇਂਦਬਾਜ਼ ਲਕਸ਼ਮੀਪਤੀ ਖੜੇ ਸੀ। ਫੈਨ ਦੌੜਦਾ ਹੋਇਆ ਧੋਨੀ ਦੇ ਕੋਲ ਆ ਰਿਹਾ ਸੀ। ਧੋਨੀ ਨੇ ਫੈਨ ਨੂੰ ਦੇਖ ਲਿਆ ਤੇ ਪਹਿਲਾਂ ਦੋਵੇਂ ਹੱਥ ਹਿਲਾਉਂਦਿਆਂ ਫਨੀ ਰਿਐਕਸ਼ਨ ਦਿੱਤਾ ਅਤੇ ਦੌੜ ਗਏ। ਫੈਨ ਵੀ ਵਾਪਸ ਨਹੀਂ ਪਰਤਿਆ ਅਤੇ ਧੋਨੀ ਨੂੰ ਫੜਨ ਲੱਗਾ। ਸੁਰੱਖਿਆ ਗਾਰਡ ਨੇ ਉਸ ਨੂੰ ਫੜ ਲਿਆ ਫਿਰ ਧੋਨੀ ਫੈਨ ਨਾਲ ਹੱਥ ਮਿਲਾਉਣ ਲਈ ਪਹੁੰਚ ਗਿਆ। ਪ੍ਰਸ਼ੰਸਕ ਧੋਨੀ ਨਾਲ ਫੋਟੋ ਕਰਨਾ ਚਾਹੁੰਦਾ ਸੀ ਪਰ ਧੋਨੀ ਪ੍ਰੈਕਟਿਸ ਕਰਨ ਵਾਪਸ ਪਰਤ ਗਏ।

ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਧੋਨੀ ਆਪਣੇ ਫੈਨ ਨਾਲ ਮਸਤੀ ਦੇ ਮੂਡ 'ਚ ਦਿਸੇ ਹੋਣ। ਧੋਨੀ ਦੇ ਪੈਰ ਛੂਹਣ ਲਈ ਕਈ ਵਾਰ ਫਂੈਸ ਸੁਰੱਖਿਆ ਘੇਰਾ ਤੋੜ ਕੇ ਮੈਦਾਨ 'ਤੇ ਆ ਚੁੱਕੇ ਹਨ। ਹਾਲ ਹੀ 'ਚ ਆਸਟਰੇਲੀਆ ਖਿਲਾਫ ਦੂਜੇ ਮੈਚ ਵਿਚ ਧੋਨੀ ਆਪਣੇ ਫੈਨ ਤੋਂ ਭੱਜਦੇ ਦਿਸੇ। ਆਸਰੇਲੀਆ ਦੀ ਬੱਲੇਬਾਜ਼ੀ ਸ਼ੁਰੂ ਹੁੰਦੇ ਹੀ ਇਕ ਫੈਨ ਸੁਰੱਖਿਆ ਘੇਰਾ ਤੋੜ ਕੇ ਮੈਦਾਨ 'ਤੇ ਪਹੁੰਚ ਗਿਆ। ਧੋਨੀ ਨੇ ਜਿਵੇਂ ਹੀ ਫੈਨ ਨੂੰ ਆਪਣੇ ਵੱਲ ਆਉਂਦੇ ਦੇਖਿਆ ਉਹ ਕਦੇ ਰੋਹਿਤ ਸ਼ਰਮਾ ਦੇ ਪਿੱਛੇ ਤਾਂ ਕਦੇ ਸਾਥੀ ਖਿਡਾਰੀਆਂ ਦੇ ਪਿੱਛੇ ਲੁੱਕਣ ਲੱਗਾ। ਹਾਲਾਂਕਿ ਆਖਰ ਧੋਨੀ ਵਿਕਟ ਦੇ ਪਿੱਛੇ ਖੜੇ ਹੋ ਗਏ ਅਤੇ ਉਸ ਨੇ ਫੈਨ ਨੂੰ ਗਲੇ ਲਾ ਲਿਆ।


Related News